November 6, 2024

ਵਾਰਾਣਸੀ ‘ਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦੇ ਉਦਘਾਟਨ ‘ਚ ਸਚਿਨ ਨੇ PM ਮੋਦੀ ਨੂੰ ਜਰਸੀ ਦੇ ਕੇ ਕੀਤਾ ਸਨਮਾਨਿਤ

Latest Punjabi News | Home |Time tv. news

ਸਪੋਰਟਸ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਅੱਜ ਉੱਤਰ ਪ੍ਰਦੇਸ਼ (Uttar Pradesh) ਦੇ ਵਾਰਾਣਸੀ ‘ਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸਟੇਡੀਅਮ ਲਈ ਜ਼ਮੀਨ ਗ੍ਰਹਿਣ ਕਰਨ ਲਈ 121 ਕਰੋੜ ਰੁਪਏ ਅਲਾਟ ਕੀਤੇ ਹਨ ਜਦਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਇਸ ਸਟੇਡੀਅਮ ਦੇ ਨਿਰਮਾਣ ਲਈ 330 ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਹਾਲਾਂਕਿ ਸਮਾਰੋਹ ਦੌਰਾਨ ਦਿੱਗਜ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਪੀ.ਐਮ ਮੋਦੀ ਨੂੰ ਟੀਮ ਇੰਡੀਆ ਦੀ ਜਰਸੀ ਦੇ ਕੇ ਸਨਮਾਨਿਤ ਕੀਤਾ।

ਨੀਂਹ ਪੱਥਰ ਸਮਾਗਮ ਵਿੱਚ ਸਚਿਨ ਤੇਂਦੁਲਕਰ ਤੋਂ ਇਲਾਵਾ ਸੁਨੀਲ ਗਾਵਸਕਰ, ਰਵੀ ਸ਼ਾਸਤਰੀ ਅਤੇ ਦਿਲੀਪ ਵੇਂਗਸਰਕਰ ਵਰਗੇ ਉੱਘੇ ਕ੍ਰਿਕਟਰ ਸ਼ਾਮਲ ਹੋਏ। ਬੀ.ਸੀ.ਸੀ.ਆਈ ਦੇ ਪ੍ਰਧਾਨ ਰੋਜਰ ਬਿੰਨੀ, ਉਪ ਪ੍ਰਧਾਨ ਰਾਜੀਵ ਸ਼ੁਕਲਾ ਅਤੇ ਸਕੱਤਰ ਜੈ ਸ਼ਾਹ ਸਮੇਤ ਬੀ.ਸੀ.ਸੀ.ਆਈ ਦੇ ਪ੍ਰਮੁੱਖ ਲੋਕ ਵੀ ਪ੍ਰੋਗਰਾਮ ਵਿੱਚ ਮੌਜੂਦ ਹੋਣਗੇ। ਵਾਰਾਣਸੀ ਦਾ ਇਹ ਸਟੇਡੀਅਮ ਕਾਨਪੁਰ ਅਤੇ ਲਖਨਊ ਤੋਂ ਬਾਅਦ ਉੱਤਰ ਪ੍ਰਦੇਸ਼ ਦਾ ਤੀਜਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਹੋਵੇਗਾ।

The post ਵਾਰਾਣਸੀ ‘ਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦੇ ਉਦਘਾਟਨ ‘ਚ ਸਚਿਨ ਨੇ PM ਮੋਦੀ ਨੂੰ ਜਰਸੀ ਦੇ ਕੇ ਕੀਤਾ ਸਨਮਾਨਿਤ appeared first on Time Tv.

By admin

Related Post

Leave a Reply