ਵਧਦੇ ਭਾਰ ਨੂੰ ਕੰਟਰੋਲ ਕਰਨ ਲਈ ਵੱਖ-ਵੱਖ ਨੁਸਖ਼ੇ ਅਪਣਾਉਂਣ ਤੋਂ ਪਹਿਲਾ ਪੜੋ ਇਹ ਲੇਖ
By admin / June 30, 2024 / No Comments / Punjabi News
Health News : ਸਰੀਰ ਦੇ ਵਧਦੇ ਭਾਰ ਨੂੰ ਘੱਟ ਕਰਨ ਲਈ ਅਸੀਂ ਕੀ ਨਹੀਂ ਕਰਦੇ। ਡਾਕਟਰ ਤੋਂ ਇਲਾਜ ਕਰਵਾਉਣ ਤੋਂ ਲੈ ਕੇ ਘਰ ’ਚ ਦੇਸੀ ਨੁਸਖ਼ੇ ਅਪਣਾਉਣ ਤੱਕ, ਸਰੀਰ ਦਾ ਭਾਰ ਘਟਾਉਣ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ ਪਰ ਕਈ ਵਾਰ ਅਸੀਂ ਸਰੀਰ ਦੇ ਵਧਦੇ ਭਾਰ ਨੂੰ ਕੰਟਰੋਲ ਕਰਨ ’ਚ ਇੰਨੇ ਰੁੱਝ ਜਾਂਦੇ ਹਾਂ ਕਿ ਸਾਡੀ ਸਿਹਤ ਨੂੰ ਲਾਭ ਦੀ ਬਜਾਏ ਉਲਟਾ ਨੁਕਸਾਨ ਹੁੰਦਾ ਹੈ।
ਦਰਅਸਲ, ਸਰੀਰ ਦਾ ਭਾਰ ਜਿੰਨੀ ਤੇਜ਼ੀ ਨਾਲ ਵਧਦਾ ਹੈ, ਇਹ ਉਸ ਤੋਂ ਜ਼ਿਆਦਾ ਹੌਲੀ ਘੱਟਦਾ ਹੈ ਤੇ ਇਸ ਨੂੰ ਤੇਜ਼ੀ ਨਾਲ ਘਟਾਉਣਾ ਕਈ ਵਾਰ ਸਾਡੇ ਸਰੀਰ ਨੂੰ ਨੁਕਸਾਨ ਵੀ ਪਹੁੰਚਾਉਂਦਾ ਹੈ। ਅੱਜ ਇਸ ਆਰਟੀਕਲ ’ਚ ਅਸੀਂ ਤੁਹਾਨੂੰ ਸਰੀਰ ਦੇ ਭਾਰ ਨੂੰ ਘੱਟ ਕਰਨ ਲਈ ਵਰਤੇ ਜਾਂਦੇ ਇਕ ਸਭ ਤੋਂ ਵੱਧ ਵਰਤੇ ਜਾਂਦੇ ਨੁਸਖ਼ੇ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਡੇ ਸਰੀਰ ਦੀਆਂ ਹੱਡੀਆਂ ਬੁਰੀ ਤਰ੍ਹਾਂ ਕਮਜ਼ੋਰ ਕਰ ਰਿਹਾ ਹੈ। ਜੇਕਰ ਤੁਸੀਂ ਵੀ ਸਰੀਰ ਦੇ ਵਧਦੇ ਭਾਰ ਨੂੰ ਕੰਟਰੋਲ ਕਰਨ ਲਈ ਵੱਖ-ਵੱਖ ਨੁਸਖ਼ੇ ਅਪਣਾਉਂਦੇ ਹੋ ਤਾਂ ਪਹਿਲਾਂ ਇਸ ਲੇਖ ’ਚ ਦਿੱਤੀ ਗਈ ਜਾਣਕਾਰੀ ਨੂੰ ਪੜ੍ਹੋ।
ਹੱਡੀਆਂ ਨੂੰ ਕਮਜ਼ੋਰ ਕਰ ਰਿਹਾ ਨਿੰਬੂ ਪਾਣੀ
ਸਰੀਰ ਦਾ ਭਾਰ ਘੱਟ ਕਰਨ ਲਈ ਲੋਕ ਅਕਸਰ ਇਕ ਗਲਾਸ ਕੋਸੇ ਪਾਣੀ ’ਚ ਨਿੰਬੂ ਨਿਚੋੜ ਕੇ ਸਵੇਰੇ ਖਾਲੀ ਢਿੱਡ ਪੀਂਦੇ ਹਨ। ਇਹ ਨੁਸਖ਼ਾ ਸਰੀਰ ਦੇ ਭਾਰ ਨੂੰ ਘਟਾਉਣ ’ਚ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦਾ ਹੈ ਕਿਉਂਕਿ ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਸਵੇਰੇ ਖਾਲੀ ਢਿੱਡ ਪੀਣ ਵਾਲਾ ਨਿੰਬੂ ਪਾਣੀ ਵੀ ਹੱਡੀਆਂ ਨੂੰ ਖੋਖਲਾ ਕਰ ਸਕਦਾ ਹੈ।
ਰੋਜ਼ਾਨਾ ਪੀਣ ਵਾਲਿਆਂ ਨੂੰ ਨੁਕਸਾਨ
ਹਾਲਾਂਕਿ, ਇਹ ਖ਼ਾਸ ਤੌਰ ’ਤੇ ਧਿਆਨ ’ਚ ਰੱਖਣਯੋਗ ਹੈ ਕਿ ਜੋ ਲੋਕ ਰੋਜ਼ਾਨਾ ਸਵੇਰੇ ਖਾਲੀ ਢਿੱਡ ਇਕ ਜਾਂ ਦੋ ਨਿੰਬੂ ਨਿਚੋੜ ਕੇ ਇਕ ਗਲਾਸ ਪੀਂਦੇ ਹਨ, ਉਨ੍ਹਾਂ ਦੀਆਂ ਹੱਡੀਆਂ ਦੇ ਕਮਜ਼ੋਰ ਹੋਣ ਦਾ ਖ਼ਤਰਾ ਵਧੇਰੇ ਹੁੰਦਾ ਹੈ। ਅਜਿਹਾ ਇਸ ਲਈ ਕਿਉਂਕਿ ਨਿੰਬੂ ’ਚ ਕਾਫੀ ਮਾਤਰਾ ’ਚ ਸਿਟਰਿਕ ਐਸਿਡ ਪਾਇਆ ਜਾਂਦਾ ਹੈ। ਜੇਕਰ ਸਰੀਰ ’ਚ ਇਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਕੈਲਸ਼ੀਅਮ ਦਾ ਅਵਸ਼ੋਸ਼ਣ ਪ੍ਰਭਾਵਿਤ ਹੁੰਦਾ ਹੈ ਤੇ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ।
ਸਹੀ ਮਾਤਰਾ ’ਚ ਸੇਵਨ ਕਰਨਾ ਲਾਭਦਾਇਕ ਹੈ
ਹਾਲਾਂਕਿ, ਜੇਕਰ ਨਿੰਬੂ ਦੇ ਰਸ ਦਾ ਸਹੀ ਮਾਤਰਾ ’ਚ ਸੇਵਨ ਕੀਤਾ ਜਾਵੇ ਤੇ ਬਾਕੀ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਇਹ ਹੱਡੀਆਂ ਨੂੰ ਕਮਜ਼ੋਰ ਕਰਨ ਦੀ ਬਜਾਏ ਮਜ਼ਬੂਤ ਕਰਨ ’ਚ ਮਦਦ ਕਰ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਨਿੰਬੂ ’ਚ ਹੀ ਕੈਲਸ਼ੀਅਮ ਤੇ ਵਿਟਾਮਿਨ ਸੀ ਪਾਇਆ ਜਾਂਦਾ ਹੈ ਤੇ ਇਹ ਦੋਵੇਂ ਪੋਸ਼ਕ ਤੱਤ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਜ਼ਰੂਰੀ ਹਨ।
ਮਜ਼ਬੂਤ ਹੱਡੀਆਂ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਆਪਣੀ ਖੁਰਾਕ ਤੇ ਜੀਵਨਸ਼ੈਲੀ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਆਪਣੀ ਖੁਰਾਕ ’ਚ ਕੈਲਸ਼ੀਅਮ, ਫਾਸਫੋਰਸ ਤੇ ਵਿਟਾਮਿਨ ਡੀ ਵਾਲੇ ਭੋਜਨ ਸ਼ਾਮਲ ਕਰਨਾ ਯਕੀਨੀ ਬਣਾਓ। ਇਸ ਦੇ ਨਾਲ ਹੀ ਰੋਜ਼ਾਨਾ ਹਲਕੀ ਕਸਰਤ ਕਰਦੇ ਰਹੋ ਤੇ ਬੈਠਣ ਵਾਲੀ ਜੀਵਨਸ਼ੈਲੀ ਤੋਂ ਜਿੰਨਾ ਹੋ ਸਕੇ ਦੂਰ ਰਹੋ। ਨਾਲ ਹੀ ਸਿਗਰਟਨੋਸ਼ੀ ਤੇ ਸ਼ਰਾਬ ਆਦਿ ਦਾ ਸੇਵਨ ਨਾ ਕਰੋ ਤੇ ਨਾ ਹੀ ਸਿਗਰੇਟ ਪੀਣ ਵਾਲੇ ਵਿਅਕਤੀ ਦੇ ਸੰਪਰਕ ’ਚ ਆਓ।