November 5, 2024

ਵਟਸਐਪ ਲਈ ਹੁਣ ਮੋਬਾਇਲ ਨੰਬਰ ਸਾਂਝਾ ਕਰਨ ਦੀ ਨਹੀਂ ਹੋਵੇਗੀ ਜਰੂਰਤ

WhatsApp 'ਚ ਨੰਬਰ ਸੇਵ ਕਰਨਾ ਹੋਇਆ ਆਸਾਨ, ਇੰਝ ...

ਗੈਜੇਟ ਡੈਸਕ : ਜੇਕਰ ਤੁਸੀਂ ਵੀ ਵਟਸਐਪ (WhatsApp) ਦੀ ਵਰਤੋਂ ਕਰਦੇ ਹੋ ਅਤੇ ਆਪਣਾ ਮੋਬਾਈਲ ਨੰਬਰ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੁੰਦੇ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਵਟਸਐਪ ‘ਚ ਇਕ ਵੱਡਾ ਫੀਚਰ ਆਉਣ ਵਾਲਾ ਹੈ, ਜਿਸ ਤੋਂ ਬਾਅਦ ਵਟਸਐਪ ‘ਤੇ ਤੁਹਾਡੀ ਪਛਾਣ ਮੋਬਾਈਲ ਨੰਬਰ ਤੋਂ ਨਹੀਂ, ਸਗੋਂ ਯੂਜ਼ਰਨੇਮ ਨਾਲ ਹੋਵੇਗੀ।

ਵਟਸਐਪ ਫਿਲਹਾਲ ਇਸ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ ਅਤੇ ਫਾਈਨਲ ਅਪਡੇਟ ਜਲਦ ਹੀ ਜਾਰੀ ਕੀਤਾ ਜਾਵੇਗਾ। WABetaInfo ਨੇ WhatsApp ਦੇ ਇਸ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ ਨਵੇਂ ਫੀਚਰ ਦਾ ਨਾਂ ਯੂਜ਼ਰਨੇਮ ਅਤੇ ਪਿੰਨ ਰੱਖਿਆ ਗਿਆ ਹੈ।

ਇਸ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਵਟਸਐਪ ਯੂਜ਼ਰਸ ਆਪਣੇ ਯੂਜ਼ਰ ਨੇਮ ਨਾਲ ਆਪਣਾ ਫੋਨ ਨੰਬਰ ਬਦਲ ਸਕਣਗੇ। ਇਸ ਫੀਚਰ ਦੇ ਆਉਣ ਨਾਲ ਵਟਸਐਪ ਯੂਜ਼ਰਸ ਦੇ ਖਾਤਿਆਂ ਦੀ ਸੁਰੱਖਿਆ ਅਤੇ ਪ੍ਰਾਈਵੇਸੀ ਵੀ ਵਧੇਗੀ। ਨਵੇਂ ਅਪਡੇਟ ਤੋਂ ਬਾਅਦ, ਯੂਜ਼ਰਸ ਕੋਲ ਪ੍ਰਾਈਵੇਸੀ ਲਈ ਤਿੰਨ ਸੈਟਿੰਗਾਂ ਹੋਣਗੀਆਂ ਜਿਸ ਵਿੱਚ ਯੂਜ਼ਰਨੇਮ, ਫੋਨ ਨੰਬਰ ਅਤੇ ਯੂਜ਼ਰਨੇਮ ਨਾਲ ਪਿੰਨ ਸ਼ਾਮਲ ਹਨ।

ਯੂਜ਼ਰਨੇਮ ਆਪਸ਼ਨ ਚੁਣਨ ਤੋਂ ਬਾਅਦ, ਫੋਨ ਨੂੰ ਲੁਕਾਇਆ ਜਾ ਸਕਦਾ ਹੈ ਅਤੇ ਜੋ ਲੋਕ ਤੁਹਾਡੇ ਨਾਲ ਗੱਲ ਕਰਦੇ ਹਨ, ਉਨ੍ਹਾਂ ਨੂੰ ਤੁਹਾਡਾ ਯੂਜ਼ਰਨੇਮ ਦਿਖਾਈ ਦੇਵੇਗਾ, ਹਾਲਾਂਕਿ ਜਿਨ੍ਹਾਂ ਲੋਕਾਂ ਕੋਲ ਪਹਿਲਾਂ ਹੀ ਤੁਹਾਡਾ ਨੰਬਰ ਸੇਵ ਹੈ, ਉਹ ਤੁਹਾਡਾ ਨੰਬਰ ਦੇਖ ਸਕਣਗੇ, ਪਰ ਨਵੇਂ ਸੰਪਰਕ ਸਿਰਫ਼ ਤੁਹਾਡਾ ਯੂਜ਼ਰਨੇਮ ਹੀ ਦੇਖ ਸਕਣਗੇ। ਯੂਜ਼ਰਨੇਮ ਵਿਦ ਪਿਨ ਦੇ ਵਿਕਲਪ ਨੂੰ ਚੁਣਨ ਨਾਲ, ਸਿਰਫ ਉਹ ਲੋਕ ਤੁਹਾਡੇ ਨਾਲ ਜੁੜਨ ਦੇ ਯੋਗ ਹੋਣਗੇ ਜਿਨ੍ਹਾਂ ਕੋਲ ਤੁਹਾਡਾ 4 ਅੰਕਾਂ ਦਾ ਪਿੰਨ ਹੈ, ਯਾਨੀ ਸਿਰਫ ਉਹੀ ਲੋਕ ਤੁਹਾਡੇ ਨਾਲ ਜੁੜ ਸਕਣਗੇ ਜਿਨ੍ਹਾਂ ਨਾਲ ਤੁਸੀਂ ਚਾਰ ਅੰਕਾਂ ਦਾ ਪਿੰਨ ਸਾਂਝਾ ਕਰੋਗੇ।

By admin

Related Post

Leave a Reply