ਲੰਬੇ ਸਮੇਂ ਤੋਂ ਬਿਮਾਰ ਚਲ ਰਹੇ ਅੰਤਰਰਾਸ਼ਟਰੀ ਖਿਡਾਰੀ ਸਿਮਰਤ ਸਿੰਘ ਗਿੱਲ ਦਾ ਹੋਇਆ ਦੇਹਾਂਤ
By admin / August 18, 2024 / No Comments / Punjabi News
ਪੰਜਾਬ : ਪੰਜਾਬ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਖੇਡ ਜਗਤ ਨੂੰ ਵੱਡਾ ਝਟਕਾ ਲੱਗਾ ਹੈ। ਅੰਤਰਰਾਸ਼ਟਰੀ ਬੇਸਬਾਲ ਖਿਡਾਰੀ ਅਤੇ ਸਾਫਟਬਾਲ ਖਿਡਾਰੀ ਸਿਮਰਤ ਸਿੰਘ ਗਿੱਲ (Simrat Singh Gill) ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਨਾਲ ਪੂਰੇ ਖੇਡ ਜਗਤ ‘ਚ ਸੋਗ ਦੀ ਲਹਿਰ ਹੈ। ਗਿੱਲ ਦੀ ਉਮਰ 28 ਸਾਲ ਸੀ।
ਜਾਣਕਾਰੀ ਅਨੁਸਾਰ ਖਿਡਾਰੀ ਸਿਮਰਤ ਸਿੰਘ ਗਿੱਲ ਲੰਬੇ ਸਮੇਂ ਤੋਂ ਬਿਮਾਰ ਸਨ। ਤੁਹਾਨੂੰ ਦੱਸ ਦੇਈਏ ਕਿ ਸਿਮਰਤ ਗਿੱਲ 7 ਵਾਰ ਆਲ ਇੰਡੀਆ ਇੰਟਰ ਯੂਨੀਵਰਸਿਟੀ ਪੋਜੀਸ਼ਨ ਹੋਲਡਰ ਅਤੇ ਛੇ ਵਾਰ ਨੈਸ਼ਨਲ ਸਕੂਲ ਪੋਜੀਸ਼ਨ ਹੋਲਡਰ ਰਹੇ ਸਨ। ਗਿੱਲ ਨੇ 2015 ਵਿੱਚ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਹੋਏ ਪ੍ਰੈਜ਼ੀਡੈਂਸ਼ੀਅਲ ਬੇਸਬਾਲ ਕੱਪ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਸੋਨ ਤਗਮਾ ਜਿੱਤਿਆ।