ਨਵੀਂ ਦਿੱਲੀ: ਮਹਾਰਾਸ਼ਟਰ ‘ਚ ਆਗਾਮੀ ਲੋਕ ਸਭਾ ਚੋਣਾਂ (Lok Sabha Elections) ਲਈ ਬੁੱਧਵਾਰ ਨੂੰ ਯਾਨੀ ਅੱਜ ਉਧਵ ਠਾਕਰੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਧੜੇ ਨੇ 17 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਉਹ ਵਿਰੋਧੀ ਗੱਠਜੋੜ ਇੰਡੀਆ ਬਲਾਕ ਦੇ ਹਿੱਸੇ ਵਜੋਂ ਚੋਣ ਲੜਨਗੇ।ਸੀਨੀਅਰ ਨੇਤਾ ਅਨਿਲ ਦੇਸਾਈ, ਅਰਵਿੰਦ ਸਾਵੰਤ ਅਤੇ ਸੰਸਦ ਮੈਂਬਰ ਗਜਾਨਨ ਕਿਰਤੀਕਰ ਦੇ ਬੇਟੇ ਅਮੋਲ ਕੀਰਤੀਕਰ ਅੱਜ ਸ਼ਿਵ ਸੈਨਾ ਵੱਲੋਂ ਐਲਾਨ ਕੀਤੇ ਪ੍ਰਮੁੱਖ ਨਾਮਾਂ ਵਿੱਚ ਸ਼ਾਮਿਲ ਹਨ।ਅਨਿਲ ਦੇਸਾਈ ਨੂੰ ਮੁੰਬਈ ਦੱਖਣੀ ਮੱਧ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ, ਜਦਕਿ ਉੱਤਰ ਪੱਛਮੀ ਮੁੰਬਈ ਤੋਂ ਅਮੋਲ ਕੀਰਤੀਕਰ ਅਤੇ ਦੱਖਣੀ ਮੁੰਬਈ ਤੋਂ ਅਰਵਿੰਦ ਸਾਵੰਤ ਨੂੰ ਨਾਮਜ਼ਦ ਕੀਤਾ ਗਿਆ ਹੈ।

ਸ਼ਿਵ ਸੈਨਾ (ਯੂ.ਬੀ.ਟੀ.) ਲੋਕ ਸਭਾ ਉਮੀਦਵਾਰ

ਅਰਵਿੰਦ ਸਾਵੰਤ – ਦੱਖਣੀ ਮੁੰਬਈ

ਅਮੋਲ ਕੀਰਤੀਕਰ – ਉੱਤਰ ਪੱਛਮੀ ਮੁੰਬਈ

ਸੰਜੇ ਦੀਨਾ ਪਾਟਿਲ – ਉੱਤਰ ਪੂਰਬੀ ਮੁੰਬਈ

ਅਨਿਲ ਦੇਸਾਈ – ਦੱਖਣੀ ਮੱਧ ਮੁੰਬਈ

ਅਨੰਤ ਗੀਤੇ-ਰਾਏਗੜ੍ਹ

ਵਿਨਾਇਕ ਰਾਉਤ – ਰਤਨਾਗਿਰੀ ਸਿੰਧੂਦੁਰਗ

ਭਾਊਸਾਹਿਬ ਵਾਕਚੌਰੇ – ਸ਼ਿਰਡੀ

ਚੰਦਰਹਾਰ ਪਾਟਿਲ – ਸਾਂਗਲੀ

ਸੰਜੇ ਜਾਧਵ – ਪਰਭਣੀ

ਸੰਜੋਗ ਵਾਘੇ – ਮਾਵਲ

ਬੁਲਢਾਣਾ – ਨਰਿੰਦਰ ਖੇਡੇਕਰ

 ਨਾਗੇਸ਼ ਪਾਟਿਲ ਅਸ਼ਤੀਕਰ – ਹਿੰਗੋਲੀ

ਸੰਜੇ ਦੇਸ਼ਮੁਖ – ਯਵਤਮਾਲ ਵਾਸ਼ਿਮ

ਓਮਰਾਜੇ ਨਿੰਬਲਕਰ- ਧਾਰਾਸ਼ਿਵ

ਚੰਦਰਕਾਂਤ ਖੈਰੇ – ਛਤਰਪਤੀ ਸੰਭਾਜੀਨਗਰ

ਰਾਜਾਭਾਊ ਵਾਜੇ – ਨਾਸਿਕ

ਰਾਜਨ ਵਿਚਾਰੇ-ਠਾਣੇ

Leave a Reply