November 5, 2024

ਲੋਕ ਸਭਾ ਚੋਣਾਂ ਨੂੰ ਲੈ ਕੇ ਰਾਬੜੀ ਦੇਵੀ ਦੇ ਘਰ RJD ਦੇ ਸੰਸਦੀ ਦਲ ਦੀ ਹੋਈ ਬੈਠਕ

ਪਟਨਾ: ਲੋਕ ਸਭਾ ਚੋਣਾਂ (The Lok Sabha elections) ਨੂੰ ਲੈ ਕੇ ਬਿਹਾਰ ‘ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਘਰ ਰਾਸ਼ਟਰੀ ਜਨਤਾ ਦਲ (Rashtriya Janata Dal) ਦੀ ਸੰਸਦੀ ਦਲ ਦੀ ਬੈਠਕ ਹੋਈ ਹੈ। ਇਸ ਬੈਠਕ ‘ਚ ਲਾਲੂ ਪ੍ਰਸਾਦ ਯਾਦਵ (Lalu Prasad Yadav) ਦੇ ਨਾਲ ਸੰਸਦੀ ਬੋਰਡ ਦੇ ਸਾਰੇ ਨੇਤਾ ਮੌਜੂਦ ਸਨ।

ਮੀਟਿੰਗ ‘ਚ ਲੋਕ ਸਭਾ ਚੋਣਾਂ ਦੀ ਰਣਨੀਤੀ ‘ਤੇ ਕੀਤੀ ਗਈ ਚਰਚਾ 
ਇਸ ਮੀਟਿੰਗ ਰਾਹੀਂ ਪਾਰਟੀ ਨੇ ਲੋਕ ਸਭਾ ਚੋਣਾਂ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ। ਬੈਠਕ ‘ਚ ਫ਼ੈਸਲਾ ਕੀਤਾ ਗਿਆ ਹੈ ਕਿ ਸਮਾਨ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾਲ ਮਿਲ ਕੇ ਟਿਕਟ ਲਈ ਉਮੀਦਵਾਰਾਂ ਦੀ ਚੋਣ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਕਰਨਗੇ। ਇਸ ਲਈ ਸਿਰਫ਼ ਪਾਰਟੀ ਮੁਖੀ ਨੂੰ ਹੀ ਅਧਿਕਾਰਤ ਕੀਤਾ ਗਿਆ ਹੈ।

ਸੰਸਦੀ ਦਲ ਦੀ ਮੀਟਿੰਗ ਖਤਮ ਹੋਣ ਤੋਂ ਬਾਅਦ ਪਾਰਟੀ ਆਗੂ ਅਬਦੁਲ ਬਾਰੀ ਸਿੱਦੀਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਲਦੀ ਹੀ ਉਮੀਦਵਾਰਾਂ ਦੀ ਚੋਣ ਦਾ ਐਲਾਨ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਪਸ਼ੂਪਤੀ ਕੁਮਾਰ ਪਾਰਸ ਅਤੇ ਮੁਕੇਸ਼ ਸਾਹਨੀ ਨੂੰ ਮਹਾਗਠਜੋੜ ਵਿੱਚ ਸ਼ਾਮਲ ਕਰਨ ਬਾਰੇ ਕੋਈ ਗੱਲਬਾਤ ਨਹੀਂ ਹੋਈ ਹੈ।

By admin

Related Post

Leave a Reply