ਯਮੁਨਾਨਗਰ: ਲੋਕ ਸਭਾ ਚੋਣਾਂ (The Lok Sabha Elections) ਦਰਮਿਆਨ ਜ਼ਿਲ੍ਹੇ ਤੋਂ ਵੱਡੀ ਖ਼ਬਰ ਆ ਰਹੀ ਹੈ। ਜਾਣਕਾਰੀ ਮੁਤਾਬਕ ਭਾਜਪਾ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਝਗੜਾ ਹੋ ਗਿਆ। ਇਹ ਰਾਮਪੁਰਾ ਕਲੋਨੀ ਦੇ ਬੂਥ ਨੰਬਰ 50 ਦਾ ਮਾਮਲਾ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਗੱਲ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਵਰਕਰਾਂ ਵਿਚਾਲੇ ਬਹਿਸ ਚੱਲ ਰਹੀ ਸੀ। ਇਸ ਦੌਰਾਨ ਪੁਲਿਸ ਨੇ ਆ ਕੇ ਇੱਕ ਕਾਂਗਰਸੀ ਵਰਕਰ ਨੂੰ ਲਾਠੀਆਂ ਨਾਲ ਕੁੱਟਿਆ।

ਹੰਗਾਮੇ ਤੋਂ ਬਾਅਦ ‘ਇੰਡੀਆ’ ਗਠਜੋੜ ਦੇ ਆਗੂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਵਧੀਕੀ ਕੀਤੀ ਹੈ। ਚੋਣ ਡਿਊਟੀ ’ਤੇ ਤਾਇਨਾਤ ਏ.ਐਸ.ਆਈ. ਪ੍ਰਵੀਨ ਕੁਮਾਰ ਨੇ ਕਾਂਗਰਸੀ ਵਰਕਰ ’ਤੇ ਲਾਠੀਚਾਰਜ ਕੀਤਾ। ਕਾਂਗਰਸੀ ਆਗੂ ਰਮਨ ਤਿਆਗੀ ਨੇ ਦੋਸ਼ ਲਾਇਆ ਕਿ ਪੁਲਿਸ ਦੀ ਕੁੱਟਮਾਰ ਕਾਰਨ ਉਨ੍ਹਾਂ ਦੀਆਂ ਲੱਤਾਂ ਟੁੱਟ ਗਈਆਂ ਹਨ।

ਉਧਰ, ਮੌਕੇ ’ਤੇ ਪਹੁੰਚ ਕੇ ਡੀ.ਐਸ.ਪੀ ਰਾਜੇਸ਼ ਕੁਮਾਰ ਨੇ ਦਖ਼ਲ ਦਿੱਤਾ। ਨਾਲ ਹੀ ,ਜ਼ਖ਼ਮੀ ਮਜ਼ਦੂਰ ਨੂੰ ਪੁਲਿਸ ਆਪਣੇ ਨਾਲ ਲੈ ਗਈ ਹੈ। ਇਸ ਮਾਮਲੇ ਵਿੱਚ ਭਾਜਪਾ ਦੇ ਸਾਬਕਾ ਮੇਅਰ ਮਦਨ ਚੌਹਾਨ ਨੇ ਕਿਹਾ ਹੈ ਕਿ ਪੁਲਿਸ ਮੁਲਾਜ਼ਮ ਨੇ ਇੱਕ ਨੌਜਵਾਨ ਦੀਆਂ ਲੱਤਾਂ ‘ਤੇ ਡੰਡੇ ਮਾਰੇ ਹਨ।

Leave a Reply