November 5, 2024

ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ BSP ਆਗੂ ਦੀ ਹੋਈ ਹੱਤਿਆ

ਛਤਰਪੁਰ: ਮੱਧ ਪ੍ਰਦੇਸ਼ ਦੇ ਛਤਰਪੁਰ ‘ਚ ਲੋਕ ਸਭਾ ਚੋਣਾਂ (The Lok Sabha elections) ਤੋਂ ਪਹਿਲਾਂ ਵੱਡੀ ਵਾਰਦਾਤ ਵਾਪਰੀ ਹੈ। ਦਰਅਸਲ ਛਤਰਪੁਰ ਵਿਚ ਬਹੁਜਨ ਸਮਾਜਵਾਦੀ ਪਾਰਟੀ (BSP) ਦੇ ਆਗੂ ਮਹਿੰਦਰ ਗੁਪਤਾ (Bahujan Samajwadi Party leader Mahendra Gupta) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਗੋਲੀ ਲੱਗਣ ਮਗਰੋਂ ਮਹਿੰਦਰ ਗੁਪਤਾ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਹੈ।

ਨਾਲ ਹੀ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਦੀ ਭਾਲ ਵਿਚ ਪੁਲਿਸ ਜੁੱਟੀ ਹੋਈ ਹੈ। ਦੱਸ ਦੇਈਏ ਕਿ ਬਸਪਾ ਆਗੂ ਮਹਿੰਦਰ ਗੁਪਤਾ ਨੇ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣ 2023 ਬਿਜਾਵਰ ਹਲਕੇ ਤੋਂ ਲੜੀ ਸੀ। ਛਤਰਪੁਰ ਦੇ ਐੱਸ ਪੀ ਅਮਿਤ ਸਾਂਘੀ ਨੇ ਕਿਹਾ ਕਿ ਸਿਵਲ ਲਾਈਨ ਥਾਣਾ ਖੇਤਰ ਛਤਰਪੁਰ ਦੇ ਸਾਗਰ ਰੋਡ ‘ਤੇ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।

ਲਾਸ਼ ਦੀ ਸ਼ਨਾਖ਼ਤ ਈਸ਼ਾਨਗਰ ਦੇ ਰਹਿਣ ਵਾਲੇ ਬਹੁਜਨ ਸਮਾਜਵਾਦੀ ਪਾਰਟੀ ਦੇ ਆਗੂ ਮਹਿੰਦਰ ਗੁਪਤਾ ਦੇ ਰੂਪ ਵਿਚ ਹੋਈ ਹੈ। ਪੋਸਟਮਾਰਟਮ ਲਈ ਲਾਸ਼ ਨੂੰ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਦੋਸ਼ੀਆਂ ਖ਼ਿਲਾਫ਼ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਘਟਨਾ ਨੂੰ ਲੈ ਕੇ ਸਪੈਸ਼ਲ ਟੀਮ ਗਠਿਤ ਕੀਤੀ ਗਈ ਹੈ, ਜਿਸ ਵਿਚ ਐਡੀਸ਼ਨਲ ਸਮੇਤ 4 ਥਾਣਾ ਇੰਚਾਰਜ ਸ਼ਾਮਲ ਹਨ।

By admin

Related Post

Leave a Reply