Advertisement

ਲੁਧਿਆਣਾ ਪੱਛਮੀ ਉਪ ਚੋਣ ਲੜ ਰਹੇ ਉਮੀਦਵਾਰਾਂ ਦੀ ਸੂਚੀ ਆਈ ਸਾਹਮਣੇ

ਲੁਧਿਆਣਾ : ਬੀਤੇ ਦਿਨ ਪੰਜਾਬ ਵਿਧਾਨ ਸਭਾ ਦੀ ਲੁਧਿਆਣਾ ਪੱਛਮੀ ਸੀਟ ਲਈ ਨਾਮਜ਼ਦਗੀ ਪੱਤਰਾਂ ਦੀ ਜਾਂਚ ਤੋਂ ਬਾਅਦ, ਕੁੱਲ 15 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ 26 ਮਈ ਤੋਂ 2 ਜੂਨ ਤੱਕ ਲੁਧਿਆਣਾ ਪੱਛਮੀ ਸੀਟ ਲਈ ਕੁੱਲ 22 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ ਅਤੇ ਅੱਜ ਨਾਮਜ਼ਦਗੀ ਪੱਤਰਾਂ ਦੀ ਜਾਂਚ ਤੋਂ ਬਾਅਦ, ਕੁੱਲ 15 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ। ਇਨ੍ਹਾਂ 15 ਉਮੀਦਵਾਰਾਂ ਦੇ ਨਾਂ ਇਸ ਪ੍ਰਕਾਰ ਹਨ-

ਬਲਦੇਵ ਰਾਜ ਕਟਨਾ (ਆਜ਼ਾਦ)
ਭਾਰਤ ਭੂਸ਼ਣ (ਭਾਰਤੀ ਰਾਸ਼ਟਰੀ ਕਾਂਗਰਸ)
ਐਡਵੋਕੇਟ ਪਰਉਪਕਾਰ ਸਿੰਘ ਘੁੰਮਣ (ਸ਼੍ਰੋਮਣੀ ਅਕਾਲੀ ਦਲ)
ਸੰਜੀਵ ਅਰੋੜਾ (ਆਮ ਆਦਮੀ ਪਾਰਟੀ)
ਪਰਮਜੀਤ ਸਿੰਘ ਭਾਰਜ (ਆਜ਼ਾਦ)
ਅਲਬਰਟ ਦੁਆ (ਸੁਤੰਤਰ)
ਜਤਿੰਦਰ ਕੁਮਾਰ ਸ਼ਰਮਾ (ਰਾਸ਼ਟਰੀ ਲੋਕ ਸੇਵਾ ਪਾਰਟੀ)
ਕਮਲ ਪਵਾਰ (ਆਜ਼ਾਦ)
ਰਾਜੇਸ਼ ਸ਼ਰਮਾ (ਆਜ਼ਾਦ)
ਨੀਤੂ (ਆਜ਼ਾਦ)
ਜੀਵਨ ਗੁਪਤਾ (ਭਾਰਤੀ ਜਨਤਾ ਪਾਰਟੀ)
ਨਵਨੀਤ ਕੁਮਾਰ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ)
ਰੇਣੂ (ਆਜ਼ਾਦ)
ਪਵਨਦੀਪ ਸਿੰਘ (ਆਜ਼ਾਦ)
ਗੁਰਦੀਪ ਸਿੰਘ ਕਾਹਲੋਂ (ਆਜ਼ਾਦ)

ਸਿਬਿਨ ਸੀ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ 5 ਜੂਨ ਤੱਕ ਵਾਪਸ ਲਏ ਜਾ ਸਕਦੇ ਹਨ, ਜਿਸ ਤੋਂ ਬਾਅਦ ਇਹ ਸਪੱਸ਼ਟ ਹੋਵੇਗਾ ਕਿ ਲੁਧਿਆਣਾ ਪੱਛਮੀ ਸੀਟ ਦੀ ਉਪ ਚੋਣ ਲਈ ਕਿੰਨੇ ਉਮੀਦਵਾਰ ਚੋਣ ਲੜ ਰਹੇ ਹਨ।

The post ਲੁਧਿਆਣਾ ਪੱਛਮੀ ਉਪ ਚੋਣ ਲੜ ਰਹੇ ਉਮੀਦਵਾਰਾਂ ਦੀ ਸੂਚੀ ਆਈ ਸਾਹਮਣੇ appeared first on TimeTv.

Leave a Reply

Your email address will not be published. Required fields are marked *