ਲੁਧਿਆਣਾ : ਲੁਧਿਆਣਾ ਦੀ ਸੋਸ਼ਲ ਮੀਡੀਆ ਇੰਫਲੂਏਂਸਰ ਕਮਲ ਕੌਰ ਭਾਬੀ ਦੀ ਹੱਤਿਆ ਕਰ ਦਿੱਤੀ ਗਈ। ਉਸ ਦੀ ਲਾਸ਼ ਬੁੱਧਵਾਰ ਰਾਤ ਨੂੰ ਬਠਿੰਡਾ ‘ਚ ਉਸ ਦੀ ਆਪਣੀ ਗੱਡੀ ਵਿਚ ਸੜੀ-ਗਲੀ ਹਾਲਤ ‘ਚ ਮਿਲੀ। ਪੁਲਿਸ ਨੇ ਇਸ ਮਾਮਲੇ ਵਿਚ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਅੱਜ ਪੁਲਿਸ ਅਧਿਕਾਰੀ ਇੱਕ ਪ੍ਰੈਸ ਕਾਨਫਰੰਸ ਕਰਕੇ ਮਾਮਲੇ ਦੀ ਪੁਸ਼ਟੀ ਕਰ ਸਕਦੇ ਹਨ।
ਕੰਚਨ ਪਿਛਲੇ 7 ਸਾਲਾਂ ਤੋਂ ਸੋਸ਼ਲ ਮੀਡੀਆ ‘ਤੇ ਸਰਗਰਮ ਸੀ, ਪਰ ਲਗਭਗ 3 ਸਾਲਾਂ ਤੋਂ ਉਹ “ਇੰਫਲੂਏਂਸਰ ਕਮਲ ਕੌਰ ਭਾਬੀ” ਦੇ ਨਾਂ ‘ਚ ਜਣੀ ਜਾਂਦੀ ਸੀ। ਇਹ ਤਿੰਨ ਸਾਲਾਂ ਤੋਂ ਉਹ ਸੋਸ਼ਲ ਮੀਡੀਆ ‘ਤੇ ਵਿਵਾਦਤ ਅਤੇ ਅਸ਼ਲੀਲ ਰੀਲਾਂ ਬਣਾ ਕੇ ਪੋਸਟ ਕਰ ਰਹੀ ਸੀ। ਉਸਦੇ ਅਸ਼ਲੀਲ ਕੰਟੈਂਟ ਨੂੰ ਲੈ ਕੇ 7 ਮਹੀਨੇ ਪਹਿਲਾਂ ਅੱਤਵਾਦੀ ਅਰਸ਼ ਡੱਲਾ ਵਲੋਂ ਉਸਨੂੰ ਮਾਰਨ ਦੀ ਧਮਕੀ ਵੀ ਮਿਲੀ ਸੀ।
The post ਲੁਧਿਆਣਾ ਦੀ ਸੋਸ਼ਲ ਮੀਡੀਆ ਇੰਫਲੂਏਂਸਰ ਕਮਲ ਕੌਰ ਭਾਬੀ ਦੀ ਹੱਤਿਆ ਦੇ ਮਾਮਲੇ ‘ਚ 2 ਦੋਸ਼ੀ ਗ੍ਰਿਫਤਾਰ appeared first on TimeTv.
Leave a Reply