November 5, 2024

ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚੋਂ ਬਰਾਮਦ ਹੋਇਆ ਮੋਬਾਈਲਾਂ ਦਾ ਜ਼ਖ਼ੀਰਾ

Latest Punjabi News | Home |Time tv. news

ਲੁਧਿਆਣਾ : ਜੇਲ੍ਹਾਂ ‘ਚੋਂ ਮੋਬਾਇਲ ਫੋਨ (mobile phones) ਅਤੇ ਹੋਰ ਸਾਮਾਨ ਲੱਭਣ ਦਾ ਸਿਲਸਿਲਾ ਜਾਰੀ ਹੈ। ਲੁਧਿਆਣਾ ਦੀ ਕੇਂਦਰੀ ਜੇਲ੍ਹ (Ludhiana Central Jail) ‘ਚੋਂ ਇਕ ਵਾਰ ਫਿਰ ਤੋਂ ਮੋਬਾਇਲ ਫੋਨ ਮਿਲੇ ਹਨ। ਪ੍ਰਾਪਤ ਖ਼ਬਰਾਂ ਅਨੁਸਾਰ ਕੇਂਦਰੀ ਜੇਲ੍ਹ ਦੀ ਸੁਰੱਖਿਆ ਵਿੱਚ ਵੱਡੀ ਉਲੰਘਣਾ ਕਰਦਿਆਂ 26 ਲਾਵਾਰਸ ਮੋਬਾਈਲਾਂ ਦਾ ਜ਼ਖ਼ੀਰਾ ਬਰਾਮਦ ਕੀਤਾ ਗਿਆ ਹੈ।

ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜੇਲ੍ਹ ਅੰਦਰੋਂ ਰੋਜ਼ਾਨਾ ਮੋਬਾਈਲ ਫ਼ੋਨ ਬਰਾਮਦ ਹੋ ਰਹੇ ਹਨ, ਜਿਸ ਕਾਰਨ ਪੁਲਿਸ ਸ਼ੱਕ ਦੇ ਘੇਰੇ ‘ਚ ਬਣੀ ਹੋਈ ਹੈ। ਬੀਤੇ ਦਿਨ ਵੀ ਇੱਥੋਂ ਦੇ ਹਵਾਲਾਤੀਆਂ ਤੋਂ 13 ਮੋਬਾਈਲ ਬਰਾਮਦ ਹੋਏ ਸਨ।

By admin

Related Post

Leave a Reply