ਪੱਖੋਵਾਲ : ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੰਡ ਦੇ ਇੱਕ 41 ਸਾਲਾ ਨੌਜਵਾਨ ਦੀ ਕੈਨੇਡਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੇ ਮਾਮੇ ਦੇ ਪੁੱਤਰ ਭਰਪੂਰ ਸਿੰਘ ਨੇ ਦੱਸਿਆ ਕਿ ਗੁਰਮੇਲ ਸਿੰਘ ਦਾ ਪੁੱਤਰ ਇੰਦਰਪਾਲ ਸਿੰਘ ਬਾਂਸਲ ਦੋ ਭੈਣਾਂ ਦਾ ਭਰਾ ਸੀ। ਉਹ 2022 ਵਿੱਚ ਕੈਨੇਡਾ ਗਿਆ ਸੀ।
ਭਰਪੂਰ ਸਿੰਘ ਨੇ ਦੱਸਿਆ ਕਿ ਇੰਦਰਪਾਲ ਐਡਮਿੰਟਨ ਵਿੱਚ ਇੱਕ ਕੰਪਨੀ ਲਈ ਟੈਕਸੀ ਚਲਾਉਂਦਾ ਸੀ। ਕੱਲ੍ਹ ਇੰਦਰਪਾਲ ਟੈਕਸੀ ਰਾਹੀਂ ਘਰ ਆ ਰਿਹਾ ਸੀ ਤਾਂ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
The post ਲੁਧਿਆਣਾ ਜ਼ਿਲ੍ਹੇ ਦੇ ਨੌਜ਼ਵਾਨ ਦੀ ਕੈਨੇਡਾ ‘ਚ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ appeared first on TimeTv.
Leave a Reply