ਪੰਜਾਬ : ਲੁਧਿਆਣਾ ਵਿੱਚ ਪੀ.ਆਰ.ਟੀ.ਸੀ. ਬੱਸ ਡਰਾਈਵਰਾਂ ਵੱਲੋਂ ਜਾਮ ਲਾਉਣ ਦੀਆਂ ਖ਼ਬਰਾਂ ਆਈਆਂ ਹਨ, ਅਸਲ ਵਿੱਚ ਪੀ.ਆਰ.ਟੀ.ਸੀ. ਬੱਸ ਨੇ ਸਕਾਰਪੀਓ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਅਤੇ ਬੱਸ ਚਾਲਕ ਵਿਚਾਲੇ ਤਕਰਾਰ ਹੋ ਗਈ। ਇਸ ਘਟਨਾ ਤੋਂ ਬਾਅਦ ਬੱਸ ਚਾਲਕਾਂ ਵੱਲੋਂ ਲੰਮਾ ਜਾਮ ਲਗਾ ਦਿੱਤਾ ਗਿਆ, ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ।

ਜਾਣਕਾਰੀ ਮੁਤਾਬਕ ਇਹ ਘਟਨਾ ਲੁਧਿਆਣਾ ਦੇ ਤਾਜਪੁਰ ਰੋਡ ‘ਤੇ ਵਾਪਰੀ। ਕਾਰ ਚਾਲਕ ਦਾ ਕਹਿਣਾ ਹੈ ਕਿ ਉਹ ਟਿੱਬਾ ਰੋਡ ਤੋਂ ਗੋਸ਼ਾਲਾ ਰੋਡ ਵੱਲ ਜਾ ਰਿਹਾ ਸੀ। ਜਦੋਂ ਉਹ ਤਾਜਪੁਰ ਚੌਂਕ ਕੋਲ ਪਹੁੰਚਿਆ ਤਾਂ ਉਸ ਨੇ ਪਿੱਛਿਓਂ ਆਉਂਦੀ ਪੀ.ਆਰ.ਟੀ.ਸੀ. ਬੱਸ ਨੇ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇੰਨਾ ਹੀ ਨਹੀਂ ਬੱਸ ਮੁਲਾਜ਼ਮ ਨੇ ਕਾਰ ਸਵਾਰਾਂ ਦੀ ਕੁੱਟਮਾਰ ਕਰਦੇ ਹੋਏ ਬੱਸ ਨੂੰ ਸੜਕ ਦੇ ਵਿਚਕਾਰ ਹੀ ਰੋਕ ਦਿੱਤਾ।

ਇਸ ਦੇ ਨਾਲ ਹੀ ਪਿੱਛੇ ਤੋਂ ਆ ਰਹੀ ਬੱਸ ਨੇ ਵੀ ਆਪਣੇ ਸਾਥੀ ਦਾ ਸਾਥ ਦੇਣ ਲਈ ਬੱਸ ਸੜਕ ‘ਤੇ ਖੜ੍ਹੀ ਕਰ ਦਿੱਤੀ, ਜਿਸ ਕਾਰਨ ਲੰਬਾ ਜਾਮ ਲੱਗ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਚੌਕ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਜਾਂਚ ਕੀਤੀ ਜਾਵੇ।

Leave a Reply