ਲੁਧਿਆਣਾ ‘ਚ ਪੁਲਿਸ ਚੌਕੀ ਦੀ ਉਸਾਰੀ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ
By admin / March 23, 2024 / No Comments / Punjabi News
ਲੁਧਿਆਣਾ: ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਐਲਡੇਕੋ ਅਸਟੇਟ ਕਲੋਨੀ (Aldeco Estate Colony) ਦੇ ਬਾਹਰ ਪੁਲਿਸ ਚੌਕੀ ਦੀ ਉਸਾਰੀ (The Construction) ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਅਤੇ ਲੋਕ ਆਹਮੋ-ਸਾਹਮਣੇ ਹੋ ਗਏ। ਨੈਸ਼ਨਲ ਹਾਈਵੇਅ ‘ਤੇ ਸਥਿਤ ਐਲਡੇਕੋ ਅਸਟੇਟ ਕਲੋਨੀ ‘ਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਰਾਤੋ-ਰਾਤ ਨਾਕਾਬੰਦੀ ਕਰ ਕੇ ਇਕ ਢਾਂਚਾ ਬਣਾ ਕੇ ਪੁਲਿਸ ਚੌਕੀ ‘ਚ ਤਬਦੀਲ ਕਰ ਦਿੱਤਾ ਹੈ।
ਇਸ ਕਾਰਨ ਉਨ੍ਹਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਸ ਉਸਾਰੀ ਸਬੰਧੀ ਵਿਧਾਇਕਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ।ਲੋਕਾਂ ਦਾ ਕਹਿਣਾ ਹੈ ਕਿ ਇੱਥੇ ਪੁਲਿਸ ਚੌਕੀ ਬਣਨ ਨਾਲ ਕਲੋਨੀ ਨੂੰ ਜਾਣ ਵਾਲਾ ਰਸਤਾ ਛੋਟਾ ਹੋ ਜਾਵੇਗਾ ਅਤੇ ਸੜਕ ਹਾਦਸਿਆਂ ਦਾ ਡਰ ਬਣਿਆ ਰਹੇਗਾ। ਲੋਕਾਂ ਦੀਆਂ ਇਨ੍ਹਾਂ ਸ਼ਿਕਾਇਤਾਂ ਦਾ ਪੁਲਿਸ ਅਧਿਕਾਰੀਆਂ ’ਤੇ ਕੋਈ ਅਸਰ ਨਹੀਂ ਹੋਇਆ ਅਤੇ ਉਨ੍ਹਾਂ ਪੁਲਿਸ ਚੌਕੀ ਦੇ ਉਦਘਾਟਨ ਲਈ ਪੱਥਰ ਵੀ ਰੱਖ ਦਿੱਤਾ ਹੈ।
ਇਸ ਮਾਮਲੇ ਸਬੰਧੀ ਐਲਡੀਕੋ ਅਸਟੇਟ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਨੇ ਦੱਸਿਆ ਕਿ ਪੀ.ਸੀ.ਆਰ. ਮੋਟਰਸਾਈਕਲ ਸਕੁਐਡ ਅਤੇ ਐਂਬੂਲੈਂਸ ਸੇਵਾ ਲਈ ਇੱਕ ਅਸਥਾਈ ਪੁਆਇੰਟ ਬਣਾਇਆ ਗਿਆ ਸੀ। ਦੂਜੇ ਪਾਸੇ ਇਸਨੂੰ ਲੈ ਕੇ ਲੋਕ ਉਦੋਂ ਹੈਰਾਨ ਹੋ ਗਏ ਜਦੋਂ ਉਨ੍ਹਾਂ ਬੀਤੀ ਰਾਤ ਇਥੇ ਇਮਾਰਤ ਦੇਖੀ। ਇਸ ਤੋਂ ਬਾਅਦ ਉਸ ਨੇ ਇਸ ਸਬੰਧੀ ਇਤਰਾਜ਼ ਉਠਾਇਆ ਪਰ ਪੁਲਿਸ ਆਪਣੀ ਗੱਲ ’ਤੇ ਅੜੀ ਹੋਈ ਹੈ।