ਲੁਧਿਆਣਾ : ਲੁਧਿਆਣਾ (Ludhiana) ‘ਚ ਅੱਜ ਇਕ ਨਾਮੀ ਟਰਾਂਸਪੋਰਟ ਕੰਪਨੀ ਲੁਧਿਆਣਾ-ਕਲਕੱਤਾ ਰੋਡਵੇਜ਼ ‘ਤੇ ਇਨਕਮ ਟੈਕਸ ਦੀ ਛਾਪੇਮਾਰੀ ਹੋ ਰਹੀ ਹੈ। ਅੱਜ ਸਵੇਰ ਤੋਂ ਹੀ ਆਮਦਨ ਕਰ ਵਿਭਾਗ ਦੀਆਂ ਵੱਖ-ਵੱਖ ਟੀਮਾਂ ਲੁਧਿਆਣਾ ‘ਚ 8 ਥਾਵਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ, ਜਿਨ੍ਹਾਂ ‘ਚ ਟਰਾਂਸਪੋਰਟ ਨਗਰ ਸਥਿਤ ਕੰਪਨੀ ਦਾ ਦਫ਼ਤਰ, ਕੰਪਨੀ ਮਾਲਕਾਂ ਦੇ ਆਗਰਾਨਗਰ ਸਥਿਤ ਘਰ ਅਤੇ ਕੋਲਕਾਤਾ 2 ‘ਚ ਕੰਪਨੀ ਦੇ ਦਫ਼ਤਰ ‘ਚ ਛਾਪੇਮਾਰੀ ਚਲ ਰਹੀ ਹੈ। Raid ‘ਚ ਕੰਪਨੀ ਮਾਲਕਾਂ ਦੁਆਰਾ ਬਣਾਈਆਂ ਗਈਆਂ ਹੋਰ ਕੰਪਨੀਆਂ ਅਤੇ ਕਾਰੋਬਾਰਾਂ ਨੂੰ ਵੀ ਕਵਰ ਕਰਦਾ ਹੈ।
ਸੂਤਰਾਂ ਦੀ ਮੰਨੀਏ ਤਾਂ ਛਾਪੇਮਾਰੀ ਦਾ ਕਾਰਨ ਕਮਾਈ ਦੇ ਮੁਕਾਬਲੇ ਉਚਿਤ ਟੈਕਸ ਨਾ ਦੇਣਾ ਹੈ ਪਰ ਅਜੇ ਤੱਕ ਇਸ ਗੱਲ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਕੰਪਨੀ ਦੇ ਮਾਲਕ ਮੰਨੇ-ਪ੍ਰਮੰਨੇ ਕਾਰੋਬਾਰੀ ਜਸਵੀਰ ਸਿੰਘ ਢਿੱਲੋਂ, ਚਰਨ ਸਿੰਘ ਢਿੱਲੋਂ ਅਤੇ ਯੋਗੇਸ਼ਵਰ ਢਿੱਲੋਂ ਦੱਸੇ ਜਾਂਦੇ ਹਨ। ਇਨ੍ਹਾਂ ਵਿੱਚੋਂ ਚਰਨ ਸਿੰਘ ਟਰਾਂਸਪੋਰਟ ਕਾਰੋਬਾਰ ਦੀ ਮਸ਼ਹੂਰ ਯੂਨੀਅਨ ਦਾ ਚੇਅਰਮੈਨ ਵੀ ਦੱਸਿਆ ਜਾਂਦਾ ਹੈ।