November 5, 2024

ਲੁਟੇਰੇ ਡਿਲੀਵਰੀ ਮੈਨ ਤੋਂ ਮੋਬਾਈਲ ਫ਼ੋਨ ਤੇ ਪਰਸ ਖੋਹ ਹੋਏ ਫ਼ਰਾਰ

ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਦੇ ਕਸਬਾ ਮੱਖੂ ਦੇ ਰੋਜ਼ ਗਾਰਡਨ ਨੇੜੇ ਕਾਰ ਸਵਾਰ 2 ਲੁਟੇਰਿਆਂ ਨੇ ਰਿਲਾਇੰਸ ਡਿਜੀਟਲ ਡਿਲੀਵਰੀ ਮੈਨ ( Reliance Digital Delivery Man) ਤੋਂ ਮੋਬਾਈਲ ਫ਼ੋਨ ਅਤੇ ਪਰਸ ਖੋਹ ਲਿਆ ਅਤੇ ਫ਼ਰਾਰ ਹੋ ਗਏ। ਇਸ ਘਟਨਾ ਸਬੰਧੀ ਥਾਣਾ ਮੱਖੂ ਦੀ ਪੁਲਿਸ ਨੇ ਸ਼ਿਕਾਇਤਕਰਤਾ ਮਨਿੰਦਰ ਸਿੰਘ ਪੁੱਤਰ ਮਲਕੀਅਤ ਸਿੰਘ ਵਾਸੀ ਜਲੰਧਰ ਦੇਹੱਟੀ ਦੇ ਬਿਆਨਾਂ ਦੇ ਆਧਾਰ ‘ਤੇ ਦੋ ਅਣਪਛਾਤੇ ਲੁਟੇਰਿਆਂ ਖ਼ਿਲ਼ਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ ਝਿਰਮਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਹੈ ਕਿ ਉਹ ਰਿਲਾਇੰਸ ਡਿਜਿਟਲ ‘ਤੇ ਡਲਿਵਰੀ ਦਾ ਕੰਮ ਕਰਦਾ ਹੈ ਅਤੇ ਜਦੋਂ ਉਹ ਆਪਣੇ ਮੋਟਰਸਾਈਕਲ ‘ਤੇ ਪਾਰਸਲ ਦੀ ਡਲਿਵਰੀ ਦੇਣ ਜਾ ਰਿਹਾ ਸੀ ਤਾਂ ਦੋ ਅਣਪਛਾਤੇ ਵਿਅਕਤੀ ਨਜ਼ਰ ਆਏ । ਇੱਕ ਕਾਰ ਵਿੱਚ ਆਏ ਵਿਅਕਤੀਆਂ ਨੇ ਉਸਦੇ ਮੋਟਰਸਾਈਕਲ ਨੂੰ ਸਾਇਡ ਮਾਰੀ ਅਤੇ ਉਸਦਾ ਮੋਬਾਈਲ ਫੋਨ, ਪਰਸ ਅਤੇ ਆਈਡੀ ਪਰੂਫ ਆਦਿ ਵਾਲਾ ਕਿੱਟ ਵਾਲਾ ਬੈਗ ਖੋਹ ਲਿਆ ਅਤੇ ਫ਼ਰਾਰ ਹੋ ਗਏ। ਫਿਲਹਾਲ ਪੁਲਿਸ ਲੁਟੇਰਿਆਂ ਦੀ ਭਾਲ ਕਰ ਰਹੀ ਹੈ।

By admin

Related Post

Leave a Reply