ਸਪੋਰਟਸ ਨਿਊਜ਼ : ਲਿਓਨੇਲ ਮੇਸੀ (Lionel Messi) ਇਸ ਮਹੀਨੇ ਦੇ ਅੰਤ ਵਿੱਚ ਪੈਰਿਸ ਵਿੱਚ ਸ਼ੁਰੂ ਹੋਣ ਵਾਲੇ ਓਲੰਪਿਕ ਵਿੱਚ ਅਰਜਨਟੀਨਾ ਦੀ ਫੁੱਟਬਾਲ ਟੀਮ ਦਾ ਹਿੱਸਾ ਨਹੀਂ ਹੋਣਗੇ। ਕੋਚ ਜੇਵੀਅਰ ਮਾਸਚੇਰਾਨੋ (Coach Javier Mascherano) ਨੇ ਮੰਗਲਵਾਰ ਨੂੰ ਐਲਾਨੀ ਗਈ ਟੀਮ ਵਿੱਚ ਵਿਸ਼ਵ ਕੱਪ ਜੇਤੂ ਟੀਮ ਦੇ ਚਾਰ ਮੈਂਬਰਾਂ ਨੂੰ ਜਿਸ ਵਿੱਚ ਸਟਰਾਈਕਰ ਜੂਲੀਅਨ ਅਲਵਾਰੇਜ਼ ਅਤੇ ਡਿਫੈਂਡਰ ਨਿਕੋਲਸ ਓਟਾਮੈਂਡ ਸ਼ਾਮਲ ਹਨ। ਇਸ ਸਾਲ ਸੱਟਾਂ ਨਾਲ ਜੂਝ ਰਿਹਾ 37 ਸਾਲਾ ਮੇਸੀ ਫਿਲਹਾਲ ਕੋਪਾ ਅਮਰੀਕਾ ‘ਚ ਅਰਜਨਟੀਨਾ ਦੀ ਨੁਮਾਇੰਦਗੀ ਕਰ ਰਿਹਾ ਹੈ।

ਟੀਮ ਦਾ ਟੀਚਾ 2021 ਵਿੱਚ ਜਿੱਤੇ ਮਹਾਂਦੀਪੀ ਖਿਤਾਬ ਦਾ ਬਚਾਅ ਕਰਨਾ ਹੈ। 2021 ਵਿੱਚ ਕੋਪਾ ਅਮਰੀਕਾ ਜਿੱਤਣ ਤੋਂ ਬਾਅਦ ਅਰਜਨਟੀਨਾ ਨੇ 2022 ਵਿੱਚ ਵਿਸ਼ਵ ਕੱਪ ਵੀ ਜਿੱਤਿਆ ਸੀ। ਮੇਸੀ ਨੇ ਆਪਣੀ ਇੱਕੋ ਇੱਕ ਓਲੰਪਿਕ ਮੁਹਿੰਮ ਵਿੱਚ ਟੀਮ ਨੂੰ 2008 ਵਿੱਚ ਬੀਜਿੰਗ ਵਿੱਚ ਸੋਨ ਤਮਗਾ ਜਿੱਤਣ ਵਿੱਚ ਮਦਦ ਕੀਤੀ ਸੀ। ਓਲੰਪਿਕ ਪੁਰਸ਼ ਫੁੱਟਬਾਲ ਟੂਰਨਾਮੈਂਟ ਅੰਡਰ-23 ਟੀਮਾਂ ਲਈ ਹੁੰਦਾ ਹੈ ਪਰ ਹਰ ਟੀਮ ਨੂੰ ਤਿੰਨ ਓਵਰ-ਉਮਰ ਦੇ ਖਿਡਾਰੀਆਂ ਨੂੰ ਮੈਦਾਨ ਵਿੱਚ ਉਤਾਰਨ ਦੀ ਇਜਾਜ਼ਤ ਹੁੰਦੀ ਹੈ।

ਸਾਲ 2004 ਅਤੇ 2008 ਵਿੱਚ ਇੱਕ ਖਿਡਾਰੀ ਦੇ ਤੌਰ ‘ਤੇ ਓਲੰਪਿਕ ਸੋਨ ਤਗਮੇ ਜਿੱਤਣ ਵਾਲੇ ਮਾਸਚੇਰਾਨੋ ਕੋਪਾ ਅਮਰੀਕਾ ਖਤਮ ਹੋਣ ਤੋਂ ਬਾਅਦ ਗੋਲਕੀਪਰ ਗੇਰੋਨਿਮੋ ਰੁਲੀ, ਓਟਾਮੈਂਡੀ ਅਤੇ ਅਲਵਾਰੇਜ਼ ਨੂੰ ਟੀਮ ਵਿੱਚ ਸ਼ਾਮਲ ਕਰਨਗੇ। ਹਾਲ ਹੀ ਵਿੱਚ ਰਿਵਰ ਪਲੇਟ ਤੋਂ ਮੈਨਚੈਸਟਰ ਸਿਟੀ ਵਿੱਚ ਸ਼ਾਮਲ ਹੋਏ ਮਿਡਫੀਲਡਰ ਕਲਾਉਡੀਓ ਏਚਵੇਰੀ ਵੀ ਟੀਮ ਵਿੱਚ ਸ਼ਾਮਲ ਹੋਣਗੇ। ਅਰਜਨਟੀਨਾ 24 ਜੁਲਾਈ ਨੂੰ ਮੋਰੱਕੋ ਦੇ ਖ਼ਿਲਾਫ਼ ਓਲੰਪਿਕ ਫੁੱਟਬਾਲ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਤੋਂ ਪਹਿਲਾਂ ਫਰਾਂਸ ਵਿੱਚ ਦੋ ਦੋਸਤਾਨਾ ਮੈਚ ਖੇਡੇਗਾ। ਅਰਜਨਟੀਨਾ ਅਤੇ ਮੋਰੱਕੋ ਤੋਂ ਇਲਾਵਾ ਇਰਾਕ ਅਤੇ ਯੂਕਰੇਨ ਨੂੰ ਗਰੁੱਪ ਬੀ ‘ਚ ਜਗ੍ਹਾ ਮਿਲੀ ਹੈ।

Leave a Reply