Advertisement

ਲਾਰੈਂਸ ਬਿਸ਼ਨੋਈ ਗੈਂਗ ਦੇ ਖ਼ਿਲਾਫ਼ NIA ਵੱਲੋਂ ਕੀਤਾ ਗਿਆ ਇੱਕ ਹੋਰ ਵੱਡਾ ਖੁਲਾਸਾ

ਚੰਡੀਗੜ੍ਹ : ਨਸ਼ੇ, ਅਪਰਾਧ ਅਤੇ ਅਤਿਵਾਦ ਦੇ ਮਾਮਲੇ ‘ਚ ਘਿਰੇ ਲਾਰੈਂਸ ਬਿਸ਼ਨੋਈ ਗੈਂਗ ਦੇ ਖ਼ਿਲਾਫ਼ NIA ਵੱਲੋਂ ਇੱਕ ਹੋਰ ਵੱਡਾ ਖੁਲਾਸਾ ਕੀਤਾ ਗਿਆ ਹੈ। ਰਾਸ਼ਟਰੀ ਜਾਂਚ ਏਜੰਸੀ ਨੇ ਆਪਣੀ ਜਾਂਚ ‘ਚ ਪਤਾ ਲਾਇਆ ਹੈ ਕਿ ਲਾਰੈਂਸ ਗੈਂਗ ਦੇ ਕਈ ਮੈਂਬਰ ਵਿਦੇਸ਼ ਭੱਜਣ ਦੀ ਤਿਆਰੀ ਕਰ ਰਹੇ ਸਨ ਅਤੇ ਇਸ ਕੰਮ ਲਈ ਇੱਕ ਫਰਜੀ ਪਾਸਪੋਰਟ ਨੈੱਟਵਰਕ ਚਲਾਇਆ ਜਾ ਰਿਹਾ ਸੀ।

NIA ਨੇ ਉੱਤਰਾਖੰਡ ਦੇ ਰਿਹਾਇਸ਼ੀ ਰਾਹੁਲ ਸਰਕਾਰ ਨੂੰ ਗਿਰਫ਼ਤਾਰ ਕੀਤਾ ਹੈ ਜੋ ਕਿ ਲਾਰੈਂਸ ਗੈਂਗ ਦੇ ਸ਼ੂਟਰਾਂ ਨੂੰ ਨਕਲੀ ਪਾਸਪੋਰਟ ਤਿਆਰ ਕਰਵਾ ਕੇ ਭਾਰਤ ਤੋਂ ਬਾਹਰ ਭੇਜਣ ਵਾਲਾ ਮੁੱਖ ਮਾਸਟਰਮਾਈਂਡ ਸੀ। NIA ਨੇ ਦੱਸਿਆ ਕਿ ਰਾਹੁਲ ਨੇ ਲਗਭਗ 50 ਤੋਂ ਵੱਧ ਗੈਂਗਸਟਰਾਂ ਨੂੰ ਵਿਦੇਸ਼ ਭੇਜਣ ਵਿੱਚ ਸਿੱਧੀ ਭੂਮਿਕਾ ਨਿਭਾਈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਵਿੱਚ ਬੈਠਿਆਂ ਹੀ ਵਿਦੇਸ਼ ਭੱਜਣ ਦੀ ਯੋਜਨਾ ਬਣਾਈ ਅਤੇ ਰਾਹੁਲ ਸਰਕਾਰ ਨਾਲ ਮਿਲ ਕੇ ਇਹ ਨੈੱਟਵਰਕ ਚਲਾਇਆ। ਇਹ ਨੈੱਟਵਰਕ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਚੰਡੀਗੜ੍ਹ ‘ਚ ਸਰਗਰਮ ਸੀ।

The post ਲਾਰੈਂਸ ਬਿਸ਼ਨੋਈ ਗੈਂਗ ਦੇ ਖ਼ਿਲਾਫ਼ NIA ਵੱਲੋਂ ਕੀਤਾ ਗਿਆ ਇੱਕ ਹੋਰ ਵੱਡਾ ਖੁਲਾਸਾ appeared first on TimeTv.

Leave a Reply

Your email address will not be published. Required fields are marked *