ਪੰਜਾਬ: ਹਾਲ ਹੀ ‘ਚ ਮਸ਼ਹੂਰ ਇੰਡੋ-ਕੈਨੇਡੀਅਨ ਪੌਪ ਗਾਇਕ ਏਪੀ ਢਿੱਲੋਂ (Singer AP Dhillon) ਨੂੰ ਕੋਚੇਲਾ (Coachella) ‘ਚ ਪਰਫਾਰਮ ਕਰਦੇ ਦੇਖਿਆ ਗਿਆ ਸੀ, ਜਿਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਢਿੱਲੋਂ ਨੇ ਕੁਝ ਅਜਿਹਾ ਕੀਤਾ ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਢਿੱਲੋਂ ਦੇ ਇਸ ਕਦਮ ਨੂੰ ਦੇਖ ਕੇ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ। ਦਰਅਸਲ, ਏਪੀ ਢਿੱਲੋਂ ਦੀਆਂ ਕਈ ਅਜਿਹੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ‘ਚ ਪ੍ਰਸ਼ੰਸਕ ਗਾਇਕ ਦੇ ਸ਼ੋਅ ‘ਚ ਦਿਲਜੀਤ ਦੋਸਾਂਝ ਦੇ ਨਾਂ ‘ਤੇ ਨਾਅਰੇ ਬਾਜ਼ੀ ਕਰ ਰਹੇ ਹਨ। ਇਸ ਤੋਂ ਇਲਾਵਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਲਾਈਵ ਪਰਫਾਰਮੈਂਸ ਦੌਰਾਨ ਏਪੀ ਢਿੱਲੋਂ ਨੇ ਆਪਣਾ ਗਿਟਾਰ ਤੋੜ ਦਿੱਤਾ।

ਦਿਲਜੀਤ ਦੋਸਾਂਝ ਤੋਂ ਬਾਅਦ, ਏਪੀ ਦੂਜਾ ਪੰਜਾਬੀ-ਭਾਰਤੀ ਕਲਾਕਾਰ ਹੈ ਜੋ ਕੋਚੇਲਾ ਵਿੱਚ ਪਰਫਾਰਮੈਂਸ ਕਰ ਰਹੇ ਹੈ। ਦਿਲਜੀਤ ਦੇ ਨਾਂ ‘ਤੇ ਏਪੀ ਢਿੱਲੋਂ ਦੇ ਇਸ ਕਦਮ ਤੋਂ ਪ੍ਰਸ਼ੰਸਕ ਵੀ ਹੈਰਾਨ ਹਨ ਅਤੇ ਹੁਣ ਲਗਾਤਾਰ ਗਾਇਕ ਦੀ ਆਲੋਚਨਾ ਕਰ ਰਹੇ ਹਨ। ਦੱਸ ਦੇਈਏ ਕਿ ਏਪੀ ਢਿੱਲੋਂ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ, ਉਨ੍ਹਾਂ ਦੇ ਗਾਣੇ ਦੇਸ਼-ਵਿਦੇਸ਼ ‘ਚ ਪੰਜਾਬੀਆਂ ਨੂੰ ਪਸੰਦ ਆਉਂਦੇ ਹਨ। ਉਹ ਆਪਣੇ ਗੀਤਾਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਰਹਿੰਦੇ ਹਨ। ਮਸ਼ਹੂਰ ਇੰਡੋ-ਕੈਨੇਡੀਅਨ ਪੌਪ ਗਾਇਕ ਏਪੀ ਢਿੱਲੋਂ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮੁਲੀਆਂਵਾਲ ਦੇ ਰਹਿਣ ਵਾਲੇ ਹਨ।

ਸਾਲ 2019 ‘ਚ ਉਨ੍ਹਾਂ ਦਾ ਪਹਿਲਾ ਗੀਤ ‘ਫੇਕ’ ਰਿਲੀਜ਼ ਹੋਇਆ ਸੀ, ਇਹ ਸਿਰਫ ਇਕ ਆਡੀਓ ਗੀਤ ਸੀ, ਜਿਸ ਨੂੰ ਜ਼ਿਆਦਾ ਪ੍ਰਸਿੱਧੀ ਨਹੀਂ ਮਿਲੀ ਸੀ। ਸਾਲ 2020 ‘ਚ ਰਿਲੀਜ਼ ਹੋਏ ਉਨ੍ਹਾਂ ਦੇ ਗੀਤ ‘ਡੈਡਲੀ’ ਨੇ ਉਨ੍ਹਾਂ ਨੂੰ ਕਾਫੀ ਪ੍ਰਸਿੱਧੀ ਦਿੱਤੀ ਅਤੇ ‘ਬ੍ਰਾਊਨ ਮੁੰਡੇ’ ਗੀਤ ਨੇ ਉਨ੍ਹਾਂ ਨੂੰ ਸਿਖਰ ‘ਤੇ ਪਹੁੰਚਾਇਆ। ਉਨ੍ਹਾਂ ਦੇ ਕਈ ਗੀਤ ਜਿਵੇਂ ‘ਇਨਸੇਨ’, ‘ਮਝੇਲ’, ‘ਬ੍ਰਾਊਨ ਮੁੰਡੇ’ ਅਤੇ ‘ਸਮਰ ਹਾਈ ਯੂਕੇ ਏਸ਼ੀਅਨ’ ਨੇ ਵੀ ਪੰਜਾਬੀ ਚਾਰਟਾਂ ‘ਤੇ ਆਪਣੀ ਜਗ੍ਹਾ ਬਣਾਈ ਹੈ।

Leave a Reply