ਲਸਣ ਖਾਣ ਨਾਲ ਹੁੰਦੇ ਹਨ ਇਹ ਵੱਡੇ ਫਾਇਦੇ
By admin / February 27, 2024 / No Comments / Punjabi News
Helath News : ਉਂਝ ਤਾਂ ਲਸਣ (Garlic) ਦੀ ਵਰਤੋਂ ਸਾਗ-ਸਬਜ਼ੀ ਚ ਕੀਤੀ ਜਾਂਦੀ ਹੈ ਪਰ ਇਸ ‘ਚ ਅਨੇਕਾਂ ਔਸ਼ਧੀ ਗੁਣ ਵੀ ਹੁੰਦੇ ਹਨ। ਇਹ ਐਂਟੀ-ਆਕਸੀਡੈਂਟ, ਫਾਈਬਰ, ਵਿਟਾਮਿਨਸ ਅਤੇ ਮਿਨਰਲਸ ਨਾਲ ਭਰਪੂਰ ਹੁੰਦਾ ਹੈ। ਰੋਜ਼ਾਨਾ ਲਸਣ ਦੀ ਵਰਤੋਂ ਕਰਨ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ। ਇਸ ਨੂੰ ਖਾਣ ਨਾਲ ਸਰਦੀ-ਜੁਕਾਮ,ਕੋਲੈਸਟ੍ਰੋਲ ਅਤੇ ਪਾਚਨ ਦੀਆਂ ਅਨੇਕਾਂ ਬਿਮਾਰੀਆਂ ਦੂਰ ਹੁੰਦੀਆਂ ਹਨ। ਲਸਣ ਦੀ ਤਸੀਰ ਗਰਮ ਹੁੰਦੀ ਹੈ, ਇਸ ਲਈ ਠੰਡ ’ਚ ਲਸਣ ਖਾਣਾ ਲਾਭਦਾਇਕ ਮੰਨਿਆ ਜਾਂਦਾ ਹੈ।
ਲਸਣ ਦੇ ਸੇਵਨ ਨਾਲ ਸਰਦੀ ਅਤੇ ਜੁਕਾਮ ਦੀਆਂ ਪਰੇਸ਼ਾਨੀਆਂ ਦੂਰ ਰਹਿੰਦੀਆਂ ਹਨ।ਇਸ ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਵਾਇਰਲ ਗੁਣ ਦੇ ਹਨ, ਜੋ ਸਰਦੀ ਅਤੇ ਜ਼ੁਕਾਮ ਦੀ ਬਿਮਾਰੀ ਤੋਂ ਬਚਾਉਂਦੇ ਹਨ। ਲਸਣ ਦੇ ਸੇਵਨ ਨਾਲ ਇਮਿਊਨਿਟੀ ਵਧਦੀ ਹੈ।ਬਿਮਾਰੀ ਫੈਲਾਉਣ ਵਾਲੇ ਬੈਕਟੀਰੀਆ ਨਾਲ ਲੜਨ ਦੀ ਸ਼ਕਤੀ ਵੀ ਵਧਦੀ ਹੈ।
ਠੰਡ ‘ਚ ਹਾਰਟ ਵਾਲੀਆਂ ਬੀਮਾਰੀਆਂ ਦਾ ਖਤਰਾ ਜ਼ਿਆਦਾ ਹੁੰਦਾ ਹੈ,ਕਿਉਂਕਿ ਇਸ ਸਮੇਂ ਤਲਿਆ-ਭੁੰਨਿਆ ਖਾਣਾ ਵੱਧ ਖਾਧਾ ਜਾਂਦਾ ਹੈ।ਨਾਲ ਹੀ ਇਸ ਮੌਸਮ ਚ ਫਿਜ਼ੀਕਲ ਐਕਟੀਵਿਟੀ ਘੱਟ ਹੋ ਜਾਂਦੀ ਹੈ। ਲਸਣ ਦੇ ਪੋਸ਼ਕ ਤੱਤ ਕੋਲੈਸਟ੍ਰੋਲ ਨੂੰ ਘੱਟ ਕਰਦੇ ਹਨ, ਇਸ ‘ਚ ਐਂਟੀ-ਆਕਸੀਡੈਂਟ ਮਿਲਦੇ ਹਨ ਜੋ ਬੈਡ ਕੋਲੈਸਟ੍ਰੋਲ ਨੂੰ ਵਧਣ ਨਹੀਂ ਦਿੰਦੇ। ਲਸਣ ‘ਚ ਮੌਜੂਦ ਮਿਨਰਲਸ ਬਲੱਡ ਪ੍ਰੈਸ਼ਰ ਨੂੰ ਵਧਣ ਨਹੀਂ ਦਿੰਦੇ।
ਇਕ ਉਮਰ ਤੋਂ ਬਾਅਦ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਲਸਣ ‘ਚ ਕੈਲਸ਼ੀਅਮ ਹੁੰਦਾ ਹੈ,ਜੋ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ। ਲਸਣ ‘ਚ ਐਂਟੀ ਇੰਫਲੇਮੇਟ੍ਰੀ ਗੁਣ ਹੁੰਦੇ ਹਨ, ਇਸ ਲਈ ਇਸ ਦੇ ਸੇਵਨ ਨਾਲ ਸ਼ਾਮ ਨੂੰ ਅਰਾਮ ਮਿਲਦਾ ਹੈ ਅਤੇ ਦਰਦ ਵੀ ਦੂਰ ਹੁੰਦਾ ਹੈ। ਲਸਣ ਦੀ ਵਰਤੋਂ ਨਾਲ ਯਾਦਸ਼ਕਤੀ ਬਹੁਤ ਮਜ਼ਬੂਤ ਹੁੰਦੀ ਹੈ ਅਤੇ ਅਲਜਾਇਮਰ ਵਰਗੀਆਂ ਬਿਮਾਰੀਆਂ ਦਾ ਖੱਤਰਾ ਘੱਟ ਜਾਂਦਾ ਹੈ।