ਮੁੰਬਈ : 12 ਜੁਲਾਈ ਨੂੰ ਅਨੰਤ ਅਤੇ ਰਾਧਿਕਾ (Anant and Radhika) ਦਾ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ, ਜੋੜੇ ਨੇ 14 ਜੁਲਾਈ ਨੂੰ ਇੱਕ ਰਿਸੈਪਸ਼ਨ ਪਾਰਟੀ ਰੱਖੀ, ਜਿਸ ਵਿੱਚ ਦੇਸ਼-ਵਿਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਗ੍ਰੈਂਡ ਵੈਡਿੰਗ ਪਾਰਟੀ ‘ਚੋਂ ਨਵ-ਵਿਆਹੀ ਅਨੰਤ ਰਾਧਿਕਾ ਦੀਆਂ ਕੁਝ ਝਲਕੀਆਂ ਸਾਹਮਣੇ ਆਈਆਂ ਹਨ, ਜੋ ਲੋਕਾਂ ਦਾ ਦਿਲ ਜਿੱਤ ਰਹੀਆਂ ਹਨ।

ਸਾਹਮਣੇ ਆਈ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਨੰਤ ਅਤੇ ਰਾਧਿਕਾ ਆਪਣੀ ਰਿਸੈਪਸ਼ਨ ਪਾਰਟੀ ਵਿੱਚ ਇਕੱਠੇ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਮੁਕੇਸ਼ ਅੰਬਾਨੀ ਵੀ ਨਜ਼ਰ ਆ ਰਹੇ ਹਨ। ਇਸ ਜੋੜੀ ਦੇ ਲੁੱਕ ਦੀ ਗੱਲ ਕਰੀਏ ਤਾਂ ਰਿਸੈਪਸ਼ਨ ‘ਚ ਅਨੰਤ-ਰਾਧਿਕਾ ਕਾਫੀ ਸ਼ਾਨਦਾਰ ਲੱਗ ਰਹੇ ਸਨ। ਪਾਰਟੀ ‘ਚ ਅਨੰਤ ਨੇ ਨੀਲੇ ਰੰਗ ਦੀ ਸ਼ੇਰਵਾਨੀ ਦੇ ਨਾਲ ਵਾਲਾਂ ਨੂੰ ਪੋਨੀਟੇਲ ‘ਚ ਬੰਨ੍ਹਿਆ ਹੈ।

ਰਾਧਿਕਾ ਨੇ ਬਹੁਤ ਹੀ ਖੂਬਸੂਰਤ ਪੀਲੇ ਅਤੇ ਗੋਲਡਨ ਰੰਗ ਦਾ ਗਾਊਨ ਪਾਇਆ ਹੋਇਆ ਹੈ। ਇਸ ਦੇ ਨਾਲ ਉਨ੍ਹਾਂ ਨੇ ਭਾਰੀ ਦੁਪੱਟਾ ਕੈਰੀ ਕੀਤਾ ਹੈ। ਨਿਊਡ ਮੇਕਅੱਪ ਨਾਲ ਵਾਲਾਂ ਨੂੰ ਖੁੱਲ੍ਹਾ ਰੱਖਿਆ ਹੈ। ਇਸ ਦੇ ਨਾਲ ਹੀ ਰਾਧਿਕਾ ਨੇ ਆਪਣੇ ਗਲੇ ‘ਚ ਹੀਰੇ ਦਾ ਹਾਰ, ਕੰਨਾਂ ‘ਚ ਝੁਮਕੇ ਅਤੇ ਹੱਥਾਂ ‘ਚ ਬਰੇਸਲੇਟ ਪਹਿਨੇ ਹੋਏ ਹਨ। ਮੰਗ ਵਿੱਚ ਸਿੰਦੂਰ ਉਨ੍ਹਾਂ ਦੀ ਦਿੱਖ ਨੂੰ ਪੂਰਾ ਕਰ ਰਿਹਾ ਹੈ ਅਤੇ ਸ਼੍ਰੀਮਤੀ ਅੰਬਾਨੀ ਦੀ ਸੁੰਦਰਤਾ ਸਮੁੱਚੇ ਰੂਪ ਵਿੱਚ ਦਿਖਾਈ ਦੇ ਰਹੀ ਹੈ।ਇਸ ਦੇ ਨਾਲ ਹੀ ਕਈ ਤਸਵੀਰਾਂ ‘ਚ ਰਾਧਿਕਾ ਮਰਚੈਂਟ ਕੈਮਰੇ ਦੇ ਸਾਹਮਣੇ ਇਕ ਕਿਲਰ ਪੋਜ਼ ਦੇ ਰਹੀ ਹੈ।

Leave a Reply