ਨਵੀਂ ਦਿੱਲੀ: ਚੋਣਾਂ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਰਿਸ਼ੀ ਸੁਨਕ ਨੇ ਕੰਜ਼ਰਵੇਟਿਵ ਪਾਰਟੀ (The Conservative Party) ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੱਤਾ ਗੁਆ ਚੁੱਕੇ ਰਿਸ਼ੀ ਸੁਨਕ ਨੇ ਕਿਹਾ ਕਿ ਮੈਂ ਤੁਹਾਡੇ ਗੁੱਸੇ ਅਤੇ ਨਿਰਾਸ਼ਾ ਨੂੰ ਮਹਿਸੂਸ ਕੀਤਾ ਹੈ ਅਤੇ ਮੈਂ ਇਸ ਹਾਰ ਦੀ ਜ਼ਿੰਮੇਵਾਰੀ ਲੈਂਦਾ ਹਾਂ।
ਸੁਨਕ ਨੇ ਆਪਣੇ ਵਿਰੋਧੀ ਕੀਰ ਸਟਾਰਮਰ ਨੂੰ ‘ਸਲੀਕੇਦਾਰ, ਜਨਤਕ ਭਾਵਨਾ ਵਾਲਾ ਆਦਮੀ’ ਦੱਸਿਆ। ਸੁਨਕ ਨੇ ਕਿਹਾ ਕਿ ਉਹ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਵਜੋਂ ਅਸਤੀਫ਼ਾ ਦੇ ਦੇਣਗੇ, ਪਰ ਹਾਲੇ ਨਹੀਂ, ਬਲਕਿ ਉੱਤਰਾਧਿਕਾਰੀ ਲਈ ਰਸਮੀ ਪ੍ਰਬੰਧ ਕੀਤੇ ਜਾਣ ਤੋਂ ਬਾਅਦ। ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਪਦ ਤੋਂ ਰਸਮੀ ਤੌਰ ਤੇ ਅਸਤੀਫ਼ਾ ਦੇਣ ਦੇ ਲਈ ਕਿੰਗ ਚਾਰਲਸ ਨੂੰ ਮਿਲਣ ਲਈ ਬਕਿੰਘਮ ਪੈਲੇਸ ਪਹੁੰਚੇ ।