ਰਾਹੁਲ ਗਾਂਧੀ ਤੇ ਅਖਿਲੇਸ਼ ਯਾਦਵ ਇੰਨ੍ਹਾਂ ਸੀਟਾਂ ਤੋਂ ਲੜਨਗੇ ਚੋਣ
By admin / April 24, 2024 / No Comments / Punjabi News
ਅਮੇਠੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Former Congress president Rahul Gandhi) ਅਮੇਠੀ ਲੋਕ ਸਭਾ ਸੀਟ (The Amethi Lok Sabha Seat) ਤੋਂ ਚੋਣ ਲੜਨਗੇ। ਪਾਰਟੀ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਾਣਕਾਰੀ ਮੁਤਾਬਕ ਰਾਹੁਲ ਗਾਂਧੀ 1 ਮਈ ਨੂੰ ਇਸ ਲਈ ਨਾਮਜ਼ਦਗੀ ਦਾਖਲ ਕਰਨਗੇ। ਇਸ ਦੌਰਾਨ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਕਨੌਜ ਲੋਕ ਸਭਾ ਸੀਟ ਤੋਂ ਚੋਣ ਲੜਨਗੇ। ਇਸ ਦੇ ਲਈ ਉਹ ਅੱਜ ਯਾਨੀ ਵੀਰਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨਗੇ।
ਰਾਹੁਲ ਗਾਂਧੀ ਦੇ ਅਮੇਠੀ ਤੋਂ ਚੋਣ ਲੜਨ ਨੂੰ ਲੈ ਕੇ ਕੇਂਦਰੀ ਲੀਡਰਸ਼ਿਪ ਨੇ ਸੂਬਾ ਕਾਂਗਰਸ ਨੂੰ ਸੰਕੇਤ ਵੀ ਦਿੱਤੇ ਹਨ। ਦੱਸ ਦੇਈਏ ਕਿ ਰਾਹੁਲ ਗਾਂਧੀ ਇਸ ਸਮੇਂ ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਹਨ ਅਤੇ ਇਸ ਵਾਰ ਵੀ ਉਹ ਇਸ ਸੀਟ ਤੋਂ ਚੋਣ ਲੜ ਰਹੇ ਹਨ। ਕਾਂਗਰਸ ਨੇ ਪਹਿਲਾਂ ਅਮੇਠੀ ਸੀਟ ਤੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਸੀ, ਇਸ ਲਈ ਕਿਆਸ ਲਗਾਏ ਜਾ ਰਹੇ ਸਨ ਕਿ ਪਾਰਟੀ ਇਸ ਸੀਟ ਤੋਂ ਕੋਈ ਹੋਰ ਉਮੀਦਵਾਰ ਉਤਾਰ ਸਕਦੀ ਹੈ। ਪਰ ਹੁਣ ਰਾਹੁਲ ਗਾਂਧੀ ਦੇ ਨਾਂ ਨੂੰ ਪਾਰਟੀ ਨੇ ਮਨਜ਼ੂਰੀ ਦੇ ਦਿੱਤੀ ਹੈ। ਰਾਹੁਲ ਗਾਂਧੀ 1 ਮਈ ਨੂੰ ਨਾਮਜ਼ਦਗੀ ਦਾਖ਼ਲ ਕਰਨਗੇ।
ਅਮੇਠੀ ਸੀਟ ਕਾਂਗਰਸ ਦਾ ਗੜ੍ਹ ਰਹੀ ਹੈ। 1967 ਵਿਚ ਹੋਂਦ ਵਿਚ ਆਈ ਇਸ ਸੀਟ ‘ਤੇ ਪਹਿਲੀ ਚੋਣ ਕਾਂਗਰਸ ਨੇ ਜਿੱਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ 13 ਵਾਰ ਕਾਂਗਰਸ ਅਤੇ 2 ਵਾਰ ਭਾਜਪਾ ਇਸ ਸੀਟ ‘ਤੇ ਚੋਣ ਜਿੱਤ ਚੁੱਕੀ ਹੈ। 1980 ਵਿੱਚ ਸੰਜੇ ਗਾਂਧੀ ਨੇ ਇਸ ਸੀਟ ਤੋਂ ਚੋਣ ਜਿੱਤੀ ਸੀ। ਉਸ ਤੋਂ ਬਾਅਦ 1984, 1989 ਅਤੇ 1991 ਵਿੱਚ ਹੋਈਆਂ ਲੋਕ ਸਭਾ ਚੋਣਾਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਜਿੱਤੀਆਂ ਸਨ।
1999 ਦੀ ਚੋਣ ਸੋਨੀਆ ਗਾਂਧੀ ਨੇ ਜਿੱਤੀ ਸੀ, ਜਿਸ ਤੋਂ ਬਾਅਦ 2004, 2009 ਅਤੇ 2014 ਦੀਆਂ ਚੋਣਾਂ ਰਾਹੁਲ ਗਾਂਧੀ ਨੇ ਜਿੱਤੀਆਂ ਸਨ। 2019 ਵਿੱਚ, ਭਾਜਪਾ ਦੀ ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ ਨੂੰ 55,120 ਵੋਟਾਂ ਨਾਲ ਹਰਾਇਆ। ਇਸ ਵਾਰ ਵੀ ਰਾਹੁਲ ਗਾਂਧੀ ਅਤੇ ਸਮ੍ਰਿਤੀ ਇਰਾਨੀ ਵਿਚਾਲੇ ਮੁਕਾਬਲਾ ਹੋਵੇਗਾ ਅਤੇ ਦੇਖਣਾ ਇਹ ਹੋਵੇਗਾ ਕਿ ਅਮੇਠੀ ਸੀਟ ਤੋਂ ਕੌਣ ਜਿੱਤਦਾ ਹੈ। ਸਮ੍ਰਿਤੀ ਇਰਾਨੀ 29 ਅਪ੍ਰੈਲ ਨੂੰ ਭਾਜਪਾ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕਰੇਗੀ।
ਅਖਿਲੇਸ਼ ਕਨੌਜ ਲੋਕ ਸਭਾ ਸੀਟ ਤੋਂ ਲੜਨਗੇ ਚੋਣ
ਕਨੌਜ ਲੋਕ ਸਭਾ ਸੀਟ ਤੋਂ ਸਪਾ ਨੇ ਪਹਿਲਾਂ ਤੇਜ ਪ੍ਰਤਾਪ ਸਿੰਘ ਨੂੰ ਮੈਦਾਨ ‘ਚ ਉਤਾਰਿਆ ਸੀ, ਪਰ ਹੁਣ ਉਨ੍ਹਾਂ ਦੀ ਟਿਕਟ ਰੱਦ ਕਰ ਦਿੱਤੀ ਗਈ ਹੈ। ਇਸ ਸੀਟ ਤੋਂ ਹੁਣ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਚੋਣ ਲੜਨਗੇ। ਅਖਿਲੇਸ਼ ਯਾਦਵ 25 ਅਪ੍ਰੈਲ ਨੂੰ ਦੁਪਹਿਰ 12 ਵਜੇ ਕਨੌਜ ਲੋਕ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕਰਨਗੇ।