ਕੋਲੰਬੋ: ਸ਼੍ਰੀਲੰਕਾ ਦੇ ਵਾਤਾਵਰਣ ਮੰਤਰੀ ਕੇਹੇਲੀਆ ਰਾਮਬੁਕਵੇਲਾ (Environment Minister Keheliya Rambukwela) ਨੇ ਬੀਤੇ ਦਿਨ ਅਸਤੀਫ਼ਾ ਦੇ ਦਿੱਤਾ ਹੈ। ਰਾਮਬੁਕਵੇਲਾ ਨੂੰ ਸਿਹਤ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਵਿਵਾਦਪੂਰਨ ਮਨੁੱਖੀ ਇਮਯੂਨੋਗਲੋਬੂਲਿਨ ਖਰੀਦ ਘੁਟਾਲੇ ਨੂੰ ਲੈ ਕੇ ਕੁਝ ਦਿਨ ਪਹਿਲਾਂ ਹੀ ਗ੍ਰਿਫਤਾਰ ਕੀਤਾ ਗਿਆ ਸੀ । ਪੁਲਿਸ ਦੇ ਅਪਰਾਧਿਕ ਜਾਂਚ ਵਿਭਾਗ ਨੇ 10 ਘੰਟੇ ਤੋਂ ਵੱਧ ਪੁੱਛਗਿੱਛ ਤੋਂ ਬਾਅਦ 2 ਜਨਵਰੀ ਨੂੰ ਰਾਮਬੁਕਵੇਲਾ ਨੂੰ ਗ੍ਰਿਫਤਾਰ ਕੀਤਾ ਸੀ।
ਜਾਣਕਾਰੀ ਮੁਤਾਬਿਕ, “ਰਾਮਬੁਕਵੇਲਾ ਨੇ ਰਾਸ਼ਟਰਪਤੀ ਨੂੰ ਆਪਣਾ ਅਸਤੀਫ਼ਾ ਪੱਤਰ ਭੇਜਿਆ ਹੈ। ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿ ਰਾਸ਼ਟਰਪਤੀ ਵੱਲੋਂ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਹੈ ਅਤੇ ਇਸ ਨੂੰ ਸਰਕਾਰੀ ਗਜ਼ਟ ਰਾਹੀਂ ਪ੍ਰਕਾਸ਼ਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਮੰਤਰੀ ਨੂੰ ਬਿਮਾਰ ਹੋਣ ਕਾਰਨ ਜੇਲ੍ਹ ਹਸਪਤਾਲ ਲਿਜਾਇਆ ਗਿਆ ਸੀ।
The post ਰਾਸ਼ਟਰਪਤੀ ਨੇ ਮੰਤਰੀ ਕੇਹੇਲੀਆ ਰਾਮਬੁਕਵੇਲਾ ਦਾ ਅਸਤੀਫ਼ਾ ਕੀਤਾ ਸਵੀਕਾਰ appeared first on Time Tv.