November 5, 2024

ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ‘ਤੇ ਹੌਲੀ ਗੇਂਦਬਾਜ਼ੀ ਕਰਨ ਕਾਰਨ ਲਗਾਇਆ 12 ਲੱਖ ਦਾ ਜੁਰਮਾਨਾ

ਜੈਪੁਰ : ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ (Sanju Samson) ‘ਤੇ ਗੁਜਰਾਤ ਟਾਈਟਨਸ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (IPL) ਮੈਚ ਦੌਰਾਨ ਆਪਣੀ ਟੀਮ ਦੀ ਹੌਲੀ ਓਵਰ-ਰੇਟ ਗੇਂਦਬਾਜ਼ੀ ਲਈ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।

ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਗੁਜਰਾਤ ਟਾਈਟਨਜ਼ ਨੇ ਬੀਤੇ ਦਿਨ ਆਖ਼ਰੀ ਗੇਂਦ ਦੇ ਰੋਮਾਂਚਕ ਮੁਕਾਬਲੇ ਵਿੱਚ ਰਾਜਸਥਾਨ ਰਾਇਲਜ਼ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਚਾਰ ਮੈਚਾਂ ਦੀ ਜਿੱਤ ਦਾ ਸਿਲਸਿਲਾ ਖ਼ਤਮ ਕਰ ਦਿੱਤਾ। ਆਈ.ਪੀ.ਐਲ ਦੇ ਇੱਕ ਬਿਆਨ ਦੇ ਅਨੁਸਾਰ, ‘ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੂੰ 10 ਅਪ੍ਰੈਲ ਨੂੰ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ ਦੇ ਖ਼ਿਲਾਫ਼ ਆਈ.ਪੀ.ਐਲ 2024 ਦੇ ਮੈਚ ਦੌਰਾਨ ਹੌਲੀ ਓਵਰ-ਰੇਟ ਨਾਲ ਗੇਂਦਬਾਜ਼ੀ ਕਰਨ ਕਾਰਨ ਜੁਰਮਾਨਾ ਲਗਾਇਆ ਗਿਆ ਹੈ।’

ਇਸ ਦੇ ਮੁਤਾਬਕ, ‘ਇਹ ਟੀਮ ਵੱਲੋਂ ਘੱਟੋ-ਘੱਟ ਓਵਰ ਰੇਟ ਨਾਲ ਸਬੰਧਤ ਆਈ.ਪੀ.ਐਲ ਕੋਡ ਆਫ ਕੰਡਕਟ ਦੀ ਪਹਿਲੀ ਉਲੰਘਣਾ ਹੈ, ਇਸ ਲਈ ਸੈਮਸਨ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।’

By admin

Related Post

Leave a Reply