November 5, 2024

ਰਾਜਪਾਲ ਆਨੰਦੀਬੇਨ ਪਟੇਲ ਦਾ 3 ਮਹੀਨੇ ਲਈ ਵਧਾਇਆ ਜਾ ਸਕਦਾ ਹੈ ਕਾਰਜਕਾਲ

ਲਖਨਊ: ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ (Uttar Pradesh Governor Anandiben Patel) ਦਾ ਕਾਰਜਕਾਲ 29 ਜੁਲਾਈ 2024 ਨੂੰ ਖ਼ਤਮ ਹੋ ਗਿਆ ਸੀ ਪਰ ਅਜੇ ਤੱਕ ਕਿਸੇ ਨਵੇਂ ਰਾਜਪਾਲ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਹਾਲਾਂਕਿ ਅਗਲੇ ਹੁਕਮਾਂ ਤੱਕ ਆਨੰਦੀ ਬੇਨ ਪਟੇਲ ਰਾਜਪਾਲ ਬਣੇ ਰਹਿਣਗੇ। ਸੂਤਰਾਂ ਮੁਤਾਬਕ ਆਨੰਦੀਬੇਨ ਪਟੇਲ ਦਾ ਕਾਰਜਕਾਲ 3 ਮਹੀਨੇ ਤੱਕ ਵਧਾਇਆ ਜਾ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) ਨੇ 9 ਰਾਜਾਂ ਦੇ ਨਵੇਂ ਰਾਜਪਾਲਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ, ਜਿਸ ਵਿੱਚ ਪੰਜਾਬ, ਰਾਜਸਥਾਨ, ਤੇਲੰਗਾਨਾ, ਸਿੱਕਮ, ਝਾਰਖੰਡ, ਛੱਤੀਸਗੜ੍ਹ, ਮੇਘਾਲਿਆ, ਮਹਾਰਾਸ਼ਟਰ, ਸਿੱਕਮ ਵਿੱਚ ਰਾਜਪਾਲ ਨਿਯੁਕਤ ਕੀਤੇ ਗਏ ਹਨ ਇਸ ਦੇ ਨਾਲ-ਨਾਲ ਪੁਡੂਚੇਰੀ ਵਿੱਚ ਇੱਕ ਐੱਲ.ਜੀ ਦੀ ਨਿਯੁਕਤੀ ਕੀਤੀ ਗਈ ਹੈ , ਪਰ ਉੱਤਰ ਪ੍ਰਦੇਸ਼ ‘ਚ 29 ਜੁਲਾਈ ਨੂੰ ਆਨੰਦੀਬੇਨ ਪਟੇਲ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਵੀ ਰਾਜਪਾਲ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਅਜਿਹੇ ਵਿੱਚ ਪਟੇਲ ਦੀ ਸੇਵਾ ਵਿੱਚ ਵਾਧਾ ਕੀਤੇ ਜਾਣ ਦੀ ਸੰਭਾਵਨਾ ਹੈ।

By admin

Related Post

Leave a Reply