ਚੰਡੀਗੜ੍ਹ: ਹਿਸਾਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਰਣਜੀਤ ਚੌਟਾਲਾ (The BJP candidate Ranjit Chautala) ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦਾ ਅਸਤੀਫ਼ਾ ਮੰਗਲਵਾਰ ਨੂੰ ਯਾਨੀ ਅੱਜ ਵਿਧਾਨ ਸਭਾ ਦਫਤਰ (The Assembly Office) ਪਹੁੰਚ ਗਿਆ।
ਵਰਨਣਯੋਗ ਹੈ ਕਿ ਰਣੀਆ ਤੋਂ ਆਜ਼ਾਦ ਵਿਧਾਇਕ ਰਣਜੀਤ ਚੌਟਾਲਾ ਹਾਲ ਹੀ ਵਿੱਚ ਸਿਰਸਾ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ।ਇਸ ਤੋਂ ਬਾਅਦ ਭਾਜਪਾ ਨੇ ਚੌਟਾਲਾ ਨੂੰ ਹਿਸਾਰ ਲੋਕ ਸਭਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ। ਜਿਸ ਕਾਰਨ ਉਨ੍ਹਾਂ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਭਾਜਪਾ ਨੇਤਾ ਚੌਟਾਲਾ ਦਾ ਅਸਤੀਫ਼ਾ ਅਜੇ ਸਵੀਕਾਰ ਨਹੀਂ ਕੀਤਾ ਗਿਆ ਹੈ।
ਰਣਜੀਤ ਚੌਟਾਲਾ ਦੇ ਅਸਤੀਫ਼ੇ ਬਾਰੇ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਅਸਤੀਫ਼ੇ ਦਾ ਅਧਿਐਨ ਕਰਕੇ ਭਵਿੱਖ ਦਾ ਫ਼ੈਸਲਾ ਲਿਆ ਜਾਵੇਗਾ। ਦੱਸ ਦੇਈਏ ਕਿ ਭਾਜਪਾ ਨੇਤਾ ਰਣਜੀਤ ਚੌਟਾਲਾ ਆਪਣਾ ਅਸਤੀਫਾ ਦੇਣ ਲਈ ਖੁਦ ਨਹੀਂ ਆਏ ਸਨ, ਸਗੋਂ ਉਨ੍ਹਾਂ ਨੇ ਆਪਣਾ ਅਸਤੀਫ਼ਾ ਕਿਸੇ ਦੇ ਹੱਥ ਭੇਜਿਆ ਸੀ।