ਮੇਰਠ: ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਯੂ.ਪੀ ਪੁਲਿਸ ਵੱਲੋਂ ਇਕ ਨੌਜਵਾਨ ਅਤੇ ਔਰਤ ਨੂੰ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਲਾਠੀ ਅਤੇ ਡੰਡਿਆਂ ਨਾਲ ਭਜਾ-ਭਜਾ ਕੇ ਕੁੱਟਿਆ ਹੈ। ਇਸਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਜਾਣੋ ਕੀ ਹੈ ਪੂਰਾ ਮਾਮਲਾ
ਜਾਣਕਾਰੀ ਅਨੁਸਾਰ, ਇੰਚੌਲੀ ਥਾਣਾ ਖੇਤਰ ਦੇ ਲਾਵੜ ਦੇ ਮੁਹੱਲਾ ਜਟਾਨ ਦੇ ਰਹਿਣ ਵਾਲੇ ਸਤਪਾਲ ਦੇ ਵੱਡੇ ਪੁੱਤਰ ਸੁਨੀਲ ਅਤੇ ਛੋਟੇ ਪੁੱਤਰ ਸੁਸ਼ੀਲ ਵਿਚਕਾਰ ਜਾਇਦਾਦ ਦੀ ਵੰਡ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਇਸ ਸਮੇਂ ਕੋਈ ਵੀ ਜ਼ਮੀਨ ਦੀ ਵਰਤੋਂ ਨਹੀਂ ਕਰ ਰਿਹਾ ਸੀ। ਸੁਨੀਲ ਨੇ ਕੁਝ ਸਾਮਾਨ ਜ਼ਮੀਨ ‘ਤੇ ਰੱਖਿਆ। ਸੁਸ਼ੀਲ ਨੇ ਵਿਰੋਧ ਕੀਤਾ ਅਤੇ ਸਾਮਾਨ ਚੁੱਕ ਕੇ ਸੁੱਟ ਦਿੱਤਾ। ਇਸ ਕਾਰਨ ਦੋਵਾਂ ਭਰਾਵਾਂ ਵਿਚਕਾਰ ਲੜਾਈ ਹੋ ਗਈ। ਇਹ ਝਗੜਾ ਇੰਨਾ ਵਧ ਗਿਆ ਕਿ ਸੁਨੀਲ ਨੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ।
ਜਾਣੋ ਪੁਲਿਸ ਨੇ ਉਨ੍ਹਾਂ ਨੂੰ ਕਿਉਂ ਕੁੱਟਿਆ
ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸੁਸ਼ੀਲ ਨੂੰ ਹਿਰਾਸਤ ਵਿੱਚ ਲੈ ਲਿਆ। ਜਿਸ ‘ਤੇ ਉਸਦੀ ਮਾਂ ਅਤੇ ਪਤਨੀ ਗੁੱਸੇ ਵਿੱਚ ਆ ਗਈਆਂ। ਉਨ੍ਹਾਂ ਨੇ ਇੰਸਪੈਕਟਰ ਨਾਲ ਬਦਸਲੂਕੀ ਕਰਦੇ ਹੋਏ ਉਨ੍ਹਾਂ ਦੀ ਵਰਦੀ ਪਾੜ ਦਿੱਤੀ। ਇੰਸਪੈਕਟਰ ਦਾ ਸਿਰ ਫੋੜ ਦਿੱਤਾ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਗਏ। ਇਸ ਬਾਰੇ ਜਾਣਕਾਰੀ ਮਿਲਦੇ ਹੀ ਪੁਲਿਸ ਵਾਲੇ ਪਹੁੰਚ ਗਏ। ਉਨ੍ਹਾਂ ਨੇ ਔਰਤਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟਿਆ। ਜਿਸਦੀ ਵੀਡੀਓ ਵਾਇਰਲ ਹੋ ਗਈ।
ਔਰਤਾਂ ਨੇ ਕਾਰਵਾਈ ਦੀ ਕੀਤੀ ਮੰਗ
ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ, ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰ ਐਸ.ਐਸ.ਪੀ. ਦਫ਼ਤਰ ਪਹੁੰਚੇ ਅਤੇ ਕਈ ਦੋਸ਼ ਲਗਾ ਕੇ ਕਾਰਵਾਈ ਦੀ ਮੰਗ ਕੀਤੀ। ਇਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ। ਇਸ ‘ਤੇ ਐਸ.ਐਸ.ਪੀ. ਨੇ ਕਿਹਾ ਕਿ ਕਿਸੇ ਨੇ ਇਕ ਪਾਸੜ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ, ਪਰ ਔਰਤਾਂ ਨੇ ਪਹਿਲਾਂ ਇੰਸਪੈਕਟਰ ਨੂੰ ਕੁੱਟਿਆ ਸੀ।
The post ਯੂ.ਪੀ ਪੁਲਿਸ ਵੱਲੋਂ ਇਕ ਨੌਜਵਾਨ ਤੇ ਔਰਤ ਨੂੰ ਕੁੱਟਣ ਦਾ ਮਾਮਲਾ ਆਇਆ ਸਾਹਮਣੇ appeared first on TimeTv.
Leave a Reply