ਹਾਂਗਜ਼ੂ : ਨੇਪਾਲ (Nepal) ਅੱਜ ਏਸ਼ਿਆਈ ਖੇਡਾਂ (Asian Games) ਵਿੱਚ ਟੀ-20 ਅੰਤਰਰਾਸ਼ਟਰੀ (T20 International) ਵਿੱਚ 300 ਤੋਂ ਵੱਧ ਦਾ ਸਕੋਰ ਬਣਾਉਣ ਵਾਲੀ ਪਹਿਲੀ ਟੀਮ ਬਣ ਗਈ ਅਤੇ ਮੰਗੋਲੀਆ ਖ਼ਿਲਾਫ਼ ਆਪਣੇ ਮੈਚ ਵਿੱਚ ਤਿੰਨ ਵਿਸ਼ਵ ਰਿਕਾਰਡ ਬਣਾਏ। 19 ਸਾਲਾ ਖੱਬੇ ਹੱਥ ਦੇ ਬੱਲੇਬਾਜ਼ ਕੁਸ਼ਾਲ ਮੱਲਾ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ ਸਿਰਫ 34 ਗੇਂਦਾਂ ‘ਚ ਸਭ ਤੋਂ ਤੇਜ਼ ਸੈਂਕੜਾ ਪੂਰਾ ਕੀਤਾ।
ਉਨ੍ਹਾਂ ਨੇ ਡੇਵਿਡ ਮਿਲਰ ਅਤੇ ਰੋਹਿਤ ਸ਼ਰਮਾ ਦੇ ਸਾਂਝੇ ਤੌਰ ‘ਤੇ 35 ਗੇਂਦਾਂ ਵਿੱਚ ਸੈਂਕੜਾ ਲਗਾਉਣ ਵਾਲੇ ਪਿਛਲੇ ਵਿਸ਼ਵ ਰਿਕਾਰਡ ਨੂੰ ਤੋੜ ਦਿੱਤਾ। ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਦੇ ਹੋਏ ਕੁਸ਼ਾਲ ਨੇ 12 ਛੱਕਿਆਂ ਅਤੇ 8 ਚੌਕਿਆਂ ਦੀ ਮਦਦ ਨਾਲ 137 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਿਸ ਦੀ ਬਦੌਲਤ ਨੇਪਾਲ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 3 ਵਿਕਟਾਂ ‘ਤੇ 314 ਦੌੜਾਂ ਬਣਾਈਆਂ, ਜੋ ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਡਾ ਸਕੋਰ ਹੈ।
ਨੇਪਾਲ ਦੇ ਨੰਬਰ 5 ਬੱਲੇਬਾਜ਼ ਦੀਪੇਂਦਰ ਸਿੰਘ ਐਰੀ ਨੇ ਸਿਰਫ 9 ਗੇਂਦਾਂ ‘ਚ ਅਰਧ ਸੈਂਕੜਾ ਲਗਾ ਕੇ ਯੁਵਰਾਜ ਸਿੰਘ ਦਾ 16 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਯੁਵਰਾਜ ਨੇ 19 ਸਤੰਬਰ 2007 ਨੂੰ ਇੰਗਲੈਂਡ ਖ਼ਿਲਾਫ਼ ਵਿਸ਼ਵ ਟੀ-20 ਮੈਚ ਵਿੱਚ 58 ਦੌੜਾਂ ਦੀ ਪਾਰੀ ਖੇਡਦੇ ਹੋਏ 12 ਗੇਂਦਾਂ ਵਿੱਚ ਅਰਧ ਸੈਂਕੜਾ ਜੜਿਆ ਸੀ।
ਟੀ-20 ਅੰਤਰਰਾਸ਼ਟਰੀ ਵਿੱਚ ਸਭ ਤੋਂ ਵੱਧ ਟੀਮ ਸਕੋਰ ਦਾ ਪਿਛਲਾ ਰਿਕਾਰਡ ਅਫਗਾਨਿਸਤਾਨ ਦੇ ਕੋਲ ਸੀ ਜਿਸ ਨੇ 23 ਫਰਵਰੀ 2019 ਨੂੰ ਆਇਰਲੈਂਡ ਵਿਰੁੱਧ ਤਿੰਨ ਵਿਕਟਾਂ ‘ਤੇ 278 ਦੌੜਾਂ ਬਣਾਈਆਂ ਸਨ।
The post ਯੁਵਰਾਜ ਸਿੰਘ ਦਾ ਟੁੱਟਿਆ ਵਿਸ਼ਵ ਰਿਕਾਰਡ, ਨੇਪਾਲੀ ਕ੍ਰਿਕਟਰ ਨੇ 9 ਗੇਂਦਾਂ ‘ਚ ਲਗਾਇਆ ਅਰਧ ਸੈਂਕੜਾ appeared first on Time Tv.