ਲੁਧਿਆਣਾ : ਮਹਾਨਗਰ ‘ਚ ਇਕ ਲੜਕੀ ਵਲੋਂ ਮੰਦਭਾਗਾ ਕਦਮ ਚੁੱਕਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ 18 ਸਾਲਾ ਲੜਕੀ ਨੇ ਆਪਣੇ ਮੰਗੇਤਰ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਲੜਕੀ ਨੇ ਉਪਰੋਕਤ ਕਦਮ ਚੁੱਕਿਆ ਤਾਂ ਉਹ ਘਰ ਵਿੱਚ ਇਕੱਲੀ ਸੀ। ਮ੍ਰਿਤਕ ਲੜਕੀ ਦੀ ਪਛਾਣ ਰੋਸ਼ਨੀ ਵਜੋਂ ਹੋਈ ਹੈ, ਜਿਸ ਦੀ ਮੰਗਣੀ ਇਕ ਸਾਲ ਪਹਿਲਾਂ ਯੂਪੀ ਦੇ ਰਹਿਣ ਵਾਲੇ ਸ਼ਿਵ ਨਾਲ ਹੋਈ ਸੀ।

ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਪਰਿਵਾਰ ਘਰ ‘ਚ ਮੌਜੂਦ ਨਹੀਂ ਸੀ। ਜਦੋਂ ਉਹ ਘਰ ਪਰਤੇ ਤਾਂ ਉਸ ਦੀ ਲੜਕੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਰੌਲਾ ਪੈਣ ‘ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਲੜਕੀ ਦੀ ਲਾਸ਼ ਨੂੰ ਹੇਠਾਂ ਉਤਾਰਿਆ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲਾਸ਼ ਨੂੰ ਮੁਰਦਾਘਰ ‘ਚ ਰਖਵਾ ਦਿੱਤਾ ਹੈ, ਜਿਸ ਦਾ ਅੱਜ ਪੋਸਟਮਾਰਟਮ ਹੋਵੇਗਾ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸ਼ਿਵ ਰੋਸ਼ਨੀ ਨਾਲ ਝਗੜਾ ਕਰਦਾ ਸੀ। ਮਾਮਲੇ ਦੀ ਅਗਲੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਰੋਸ਼ਨੀ ਦੇ ਭਰਾ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਰਾਏਬਰੇਲੀ ਦੇ ਰਹਿਣ ਵਾਲੇ ਸਨ। ਰੋਸ਼ਨੀ ਨੇ ਇਕ ਸਾਲ ਪਹਿਲਾਂ ਹੀ ਸ਼ਿਵ ਨਾਲ ਮੰਗਣੀ ਕੀਤੀ ਸੀ ਅਤੇ ਉਸ ਨੂੰ ਸ਼ਿਵ ਦੇ ਲਗਾਤਾਰ ਫੋਨ ਆ ਰਹੇ ਸਨ। ਉਹ ਰੋਸ਼ਨੀ ਨੂੰ ਵਿਆਹ ਤੋਂ ਪਹਿਲਾਂ ਦਾਜ ਲਈ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਜਦੋਂ ਮੁਲਜ਼ਮ ਲੜਕਾ ਸ਼ਿਵ ਵਿਆਹ ਤੋਂ ਇਨਕਾਰ ਕਰਨ ਲੱਗਾ ਤਾਂ ਉਸ ਨੂੰ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਹ ਕਾਰ ਅਤੇ ਮੋਟਰਸਾਈਕਲ ਦੀ ਮੰਗ ਕਰਨ ਲੱਗਾ। ਇੰਨਾ ਹੀ ਨਹੀਂ ਉਹ ਮ੍ਰਿਤਕ ਰੋਸ਼ਨੀ ਅਤੇ ਉਸ ਦੀ ਮਾਂ ‘ਤੇ ਵੀ ਦੋਸ਼ ਲਗਾ ਰਿਹਾ ਸੀ। ਰੋਸ਼ਨੀ ਦੇ ਵਿਆਹ ਦੀ ਤਰੀਕ ਅਜੇ ਤੈਅ ਨਹੀਂ ਹੋਈ ਸੀ। ਉਸ ਦੇ ਕਾਰਨ ਉਸ ਦੀ ਭੈਣ ਨੇ ਖੁਦਕੁਸ਼ੀ ਕਰ ਲਈ।

Leave a Reply