ਮੌਸਮ ਵਿਭਾਗ ਨੇ ਤੂਫ਼ਾਨ ਤੇ ਗਰਮੀ ਦੀ ਲਹਿਰ ਦੀ ਦਿੱਤੀ ਚੇਤਾਵਨੀ
By admin / June 16, 2024 / No Comments / Punjabi News
ਪੰਜਾਬ : ਪੰਜਾਬ ‘ਚ ਵਧ ਰਹੀ ਗਰਮੀ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਸਿੱਧੀ ਧੁੱਪ ‘ਚ ਪੈਦਲ ਚੱਲਣ ਵਾਲੇ ਲੋਕਾਂ ਦੇ ਬੇਹੋਸ਼ ਹੋਣ ਦੀਆਂ ਖ਼ਬਰਾਂ ਹਨ।
ਮੌਸਮ ਵਿਭਾਗ (The Meteorology Department) ਵੱਲੋਂ 17 ਤੋਂ 20 ਜੂਨ ਲਈ ਜਾਰੀ ਅਲਰਟ ਦੀ ਭਵਿੱਖਬਾਣੀ ਵਿੱਚ ਤੂਫ਼ਾਨ ਅਤੇ ਗਰਮੀ ਦੀ ਲਹਿਰ ਦੀ ਚੇਤਾਵਨੀ ਦਿੱਤੀ ਗਈ ਹੈ। ਇਸਦੇ ਨਾਲ ਹੀ ਰਾਹਤ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਕਿਉਂਕਿ 19-20 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ 17 ਜੂਨ ਨੂੰ ਯਾਨੀ ਅੱਜ ਹੀਟ ਵੇਵ ਦੇ ਨਾਲ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ 18 ਜੂਨ ਨੂੰ ਆਰੇਂਜ ਅਲਰਟ ਐਲਾਨਿਆ ਗਿਆ ਹੈ, ਜਿਸ ਨਾਲ ਗਰਮੀ ਤੋਂ ਕੁਝ ਰਾਹਤ ਦੇਖਣ ਨੂੰ ਮਿਲੇਗੀ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ 19-20 ਜੂਨ ਨੂੰ ਸੰਭਾਵਨਾ ਅਨੁਸਾਰ ਚੰਗੀ ਬਾਰਿਸ਼ ਹੁੰਦੀ ਹੈ ਤਾਂ ਗਰਮੀ ਤੋਂ ਰਾਹਤ ਮਿਲੇਗੀ।
ਦੱਸ ਦੇਈਏ ਕਿ ਬੀਤੇ ਦਿਨ ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ ਜਦੋਂਕਿ ਪਠਾਨਕੋਟ ਵਿੱਚ 46.1 ਡਿਗਰੀ, ਅੰਮ੍ਰਿਤਸਰ ਵਿੱਚ 45.8, ਲੁਧਿਆਣਾ ਵਿੱਚ 44.6, ਪਟਿਆਲਾ ਵਿੱਚ 45.5 ਡਿਗਰੀ ਘੱਟੋ-ਘੱਟ ਤਾਪਮਾਨ 27.5 ਡਿਗਰੀ ਦਰਜ ਕੀਤਾ ਗਿਆ।