ਅਮਰੀਕਾ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (Former US President Donald Trump) ਇਕ ਵਾਰ ਫਿਰ ਗੰਭੀਰ ਸਥਿਤੀ (A Critical Situation) ਤੋਂ ਬਚ ਗਏ ਹਨ। ਅੱਜ ਸਵੇਰੇ ਜਦੋਂ ਟਰੰਪ ਇਕ ਚੋਣ ਰੈਲੀ ਲਈ ਮੋਂਟਾਨਾ ਜਾ ਰਹੇ ਸਨ ਤਾਂ ਉਨ੍ਹਾਂ ਦੇ ਪ੍ਰਾਈਵੇਟ ਜੈੱਟ ਵਿਚ ਤਕਨੀਕੀ ਖਰਾਬੀ ਆ ਗਈ। ਇਸ ਕਾਰਨ ਪਾਇਲਟ ਨੂੰ ਫਲਾਈਟ ਦੌਰਾਨ ਐਮਰਜੈਂਸੀ ਲੈਂਡਿੰਗ ਕਰਨੀ ਪਈ, ਜਿਸ ਕਾਰਨ ਏਅਰਪੋਰਟ ਅਤੇ ਪੁਲਿਸ ਅਧਿਕਾਰੀਆਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਇਹ ਘਟਨਾ ਬਿਲਿੰਗਸ ਲੋਗਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਾਪਰੀ। ਉਡਾਣ ਦੌਰਾਨ ਅਚਾਨਕ ਜਹਾਜ਼ ‘ਚ ਝਟਕਾ ਲੱਗਾ। ਜਦੋਂ ਚਾਲਕ ਦਲ ਦੇ ਮੈਂਬਰਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇੰਜਣ ਵਿੱਚ ਤਕਨੀਕੀ ਨੁਕਸ ਸੀ। ਪਾਇਲਟ ਨੇ ਤੁਰੰਤ ਨਜ਼ਦੀਕੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਅਤੇ ਏ.ਟੀ.ਸੀ. ਅਧਿਕਾਰੀਆਂ ਤੋਂ ਇਜਾਜ਼ਤ ਲਈ। ਲੈਂਡਿੰਗ ਤੋਂ ਬਾਅਦ ਹਵਾਈ ਅੱਡੇ ਦੇ ਸਟਾਫ ਅਤੇ ਬਚਾਅ ਦਲ ਨੇ ਸਾਬਕਾ ਰਾਸ਼ਟਰਪਤੀ ਨੂੰ ਸੁਰੱਖਿਅਤ ਢੰਗ ਨਾਲ ਜਹਾਜ਼ ਤੋਂ ਉਤਾਰਿਆ ਅਤੇ ਸੁਰੱਖਿਅਤ ਜਗ੍ਹਾ ‘ਤੇ ਪਹੁੰਚਾਇਆ।

ਬਿਲਿੰਗਸ ਲੋਗਨ ਇੰਟਰਨੈਸ਼ਨਲ ਏਅਰਪੋਰਟ ਦੇ ਅਧਿਕਾਰੀ ਜੈਨੀ ਮੋਕੇਲ ਨੇ ਕਿਹਾ ਕਿ ਜਹਾਜ਼ ਨੂੰ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ। ਹਾਲਾਂਕਿ ਸਾਬਕਾ ਰਾਸ਼ਟਰਪਤੀ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ ਅਤੇ ਉਹ ਹੁਣ ਸੜਕ ਰਾਹੀਂ ਮੋਂਟਾਨਾ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਦੇ ਜਹਾਜ਼ ਦੀ ਤਕਨੀਕੀ ਖਰਾਬੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply