ਪਾਤੜਾਂ: ਚੁਨਾਗਰਾ ਰੋਡ ’ਤੇ ਸਥਿਤ ਗਰੀਨ ਐਨੀਯੂ ਕਲੋਨੀ (Green NU Colony) ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਲਈ ਜ਼ਮੀਨ ਵਿੱਚ ਪੁੱਟੇ ਗਏ ਟੋਏ ਵਿੱਚੋਂ ਮਿੱਟੀ ਕੱਢਦੇ ਸਮੇਂ ਮਿੱਟੀ ਦੇ ਢੇਰ ਹੇਠ ਆ ਕੇ ਇੱਕ ਮਜ਼ਦੂਰ ਅਤੇ ਔਰਤ ਦੱਬ ਗਏ, ਜਦਕਿ ਔਰਤ ਦੀ ਹਾਲਤ ਸਥਿਰ ਹੈ।

ਥਾਣਾ ਸਿਟੀ ਇੰਚਾਰਜ ਕਰਨੈਲ ਸਿੰਘ ਨੇ ਦੱਸਿਆ ਕਿ ਚੁਨਾਗਰਾ ਰੋਡ ’ਤੇ ਸਥਿਤ ਗਰੀਨ ਐਵੀਨਿਊ ਕਲੋਨੀ ’ਚ ਕੁਝ ਮਜ਼ਦੂਰ ਡੂੰਘੇ ਟੋਏ ’ਚੋਂ ਮਿੱਟੀ ਕੱਢਣ ਦਾ ਕੰਮ ਕਰ ਰਹੇ ਸਨ। ਉਪਰੋਂ ਮਿੱਟੀ ਦਾ ਢੇਰ ਡਿੱਗਣ ਕਾਰਨ ਮਰਦ-ਔਰਤ ਮਜ਼ਦੂਰ ਮਿੱਟੀ ਹੇਠਾਂ ਦੱਬ ਗਏ ਜਿਨ੍ਹਾਂ ਨੂੰ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਬਾਹਰ ਕੱਢਿਆ। ਇਸ ਕਾਰਨ ਮਜ਼ਦੂਰ ਹਰਬੰਸ ਸਿੰਘ ਸੋਨੀ ਦੀ ਮੌਤ ਹੋ ਗਈ ਅਤੇ ਮਨਦੀਪ ਕੌਰ ਪਤਨੀ ਸੁਰਜੀਤ ਰਾਮ ਨੂੰ ਜ਼ਖ਼ਮੀ ਹਾਲਤ ਵਿੱਚ ਪਾਤੜ੍ਹਾਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

Leave a Reply