ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਮਿਥੁਨ ਚੱਕਰਵਰਤੀ (Mithun Chakraborty) ਇਸ ਸਮੇਂ ਕੋਲਕਾਤਾ (Kolkata) ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਹਨ। ਮਿਥੁਨ ਚੱਕਰਵਰਤੀ ਨੇ 10 ਫਰਵਰੀ ਦੀ ਸਵੇਰ ਨੂੰ ਛਾਤੀ ‘ਚ ਦਰਦ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਇਲਾਜ ਜ਼ਾਰੀ ਹੈ। ਇਸ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ ਦਾ ਬਿਆਨ ਸਾਹਮਣੇ ਆਇਆ, ਜਿਸ ‘ਚ ਦੱਸਿਆ ਗਿਆ ਕਿ ਅਦਾਕਾਰ ਨੂੰ ਦਿਮਾਗ ਦਾ ਇਸਕੇਮਿਕ ਸੇਰੇਬਰੋਵੈਸਕੁਲਰ ਐਕਸੀਡੈਂਟ (ਸਟ੍ਰੋਕ) ਹੋਇਆ ਹੈ।
ਮੁਖੀ ਸੁਕਾਂਤਾ ਮਜੂਮਦਾਰ ਪਹੁੰਚੇ ਹਸਪਤਾਲ
ਬੀਤੇ ਦਿਨੀਂ ਯਾਨੀਕਿ ਐਤਵਾਰ ਨੂੰ ਹਸਪਤਾਲ ‘ਚ ਮਿਥੁਨ ਨੂੰ ਪੱਛਮੀ ਬੰਗਾਲ ਭਾਜਪਾ ਦੇ ਮੁਖੀ ਸੁਕਾਂਤਾ ਮਜੂਮਦਾਰ (Chief Sukanta Majumdar) ਮਿਲਣ ਪਹੁੰਚੇ। ਇਸ ਮੁਲਾਕਾਤ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ‘ਚ ਅਦਾਕਾਰ ਕਾਫ਼ੀ ਬਿਹਤਰ ਨਜ਼ਰ ਆ ਰਿਹਾ ਹੈ।
ਸਿਹਤ ‘ਚ ਹੋ ਰਿਹਾ ਹੈ ਸੁਧਾਰ
ਹੁਣ ਦਿੱਗਜ ਅਭਿਨੇਤਾ ਮਿਥੁਨ ਚੱਕਰਵਰਤੀ ਨੂੰ ਲੈ ਕੇ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਿਥੁਨ ਦੀ ਸਿਹਤ ‘ਚ ਹੁਣ ਸੁਧਾਰ ਹੋ ਰਿਹਾ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਦਰਅਸਲ, ਮਿਥੁਨ ਦੇ ਪੁੱਤਰ ਨਮਿਸ਼ੀ ਨੇ ਹਾਲ ਹੀ ‘ਚ ਇਕ ਮੀਡੀਆ ਪੋਰਟਲ ਨਾਲ ਗੱਲ ਕੀਤੀ, ਜਿੱਥੇ ਉਸ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਅਗਲੇ 24 ਘੰਟਿਆਂ ‘ਚ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।
ਦੱਸ ਦਈਏ ਕਿ ਮਿਥੁਨ ਚੱਕਰਵਰਤੀ ਨੂੰ ਛਾਤੀ ’ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਸ਼ਨੀਵਾਰ ਸਵੇਰੇ ਕੋਲਕਾਤਾ ਦੇ ਅਪੋਲੋ ਹਸਪਤਾਲ ਦੀ ਐਮਰਜੈਂਸੀ ਯੂਨਿਟ ’ਚ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਇਸਕੇਮਿਕ ਸੇਰੇਬਰੋਵੈਸਕੁਲਰ ਐਕਸੀਡੈਂਟ (ਸਟ੍ਰੋਕ) ਹੋ ਗਿਆ ਹੈ। ਹਸਪਤਾਲ ਨੇ ਦੱਸਿਆ ਕਿ ਰਾਸ਼ਟਰੀ ਪੁਰਸਕਾਰ ਜੇਤੂ ਅਦਾਕਾਰ ਮਿਥੁਨ ਚੱਕਰਵਰਤੀ (73) ਨੂੰ ਸੱਜੇ ਪਾਸੇ ਦੇ ਉੱਪਰਲੇ ਹਿੱਸੇ ’ਚ ਕਮਜ਼ੋਰੀ ਦੀ ਸ਼ਿਕਾਇਤ ਤੋਂ ਬਾਅਦ ਸਵੇਰੇ 9.40 ਵਜੇ ਅਪੋਲੋ ਮਲਟੀਸਪੈਸ਼ਲਿਟੀ ਹਸਪਤਾਲ, ਕੋਲਕਾਤਾ ਦੇ ਐਮਰਜੈਂਸੀ ਵਿਭਾਗ ’ਚ ਲਿਆਂਦਾ ਗਿਆ। ਉਨ੍ਹਾਂ ਨੂੰ ਦਿਮਾਗ ਦੇ ਇਸਕੇਮਿਕ ਸੇਰੇਬਰੋਵੈਸਕੁਲਰ ਐਕਸੀਡੈਂਟ (ਸਟ੍ਰੋਕ) ਦਾ ਪਤਾ ਲੱਗਾ ਹੈ।