ਹਾਵੜਾ: ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਦੇ ਇਕ ਪ੍ਰਾਇਮਰੀ ਸਕੂਲ (A Primary School) ‘ਚ ਅੱਜ ਸਵੇਰੇ ਮਿਡ-ਡੇ-ਮੀਲ (Mid-Day Meal) ਬਣਾਉਣ ਦੌਰਾਨ ਅੱਗ ਲੱਗਣ ਕਾਰਨ ਦੋ ਅਧਿਆਪਕ ਝੁਲਸ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਲੀਲੂਆ ਇਲਾਕੇ ਦੇ ਭੱਟਾਨਗਰ ਸਥਿਤ ਸਕੂਲ ਵਿੱਚ ਅੱਗ ਲੱਗਣ ਸਮੇਂ ਕੁਝ ਵਿਦਿਆਰਥੀ ਵੀ ਮੌਜੂਦ ਸਨ ਪਰ ਉਹ ਸਕੂਲ ਦੇ ਦੂਜੇ ਕੈਂਪਸ ਵਿੱਚ ਸਨ। ਪੁਲਿਸ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਇਕ ਘੰਟੇ ‘ਚ ਅੱਗ ‘ਤੇ ਕਾਬੂ ਪਾ ਲਿਆ।

ਹੈੱਡਮਿਸਟ੍ਰੈਸ ਤਾਪਸੀ ਗੋਸਵਾਮੀ ਸਮੇਤ ਜ਼ਖਮੀ ਅਧਿਆਪਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਸਵੇਰੇ ਕਰੀਬ 6.30 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਸਕੂਲ ‘ਚ ਕੁਝ ਵਿਦਿਆਰਥੀ ਹੀ ਪਹੁੰਚੇ ਸਨ। ਸ਼ੱਕ ਹੈ ਕਿ ਅੱਗ ਐਲ.ਪੀ.ਜੀ. ਸਿਲੰਡਰ ਤੋਂ ਗੈਸ ਲੀਕ ਹੋਣ ਕਾਰਨ ਲੱਗੀ ਹੈ।

Leave a Reply