ਕਟਰਾ : ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਲਈ ਇੱਕ ਵੱਡੀ ਖ਼ਬਰ ਹੈ। ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਕਟਰਾ ਵਿੱਚ ਸ਼ਰਧਾਲੂਆਂ ਲਈ ਮੁਫ਼ਤ ਠਹਿਰਨ ਦਾ ਪ੍ਰਬੰਧ ਕੀਤਾ ਹੈ। ਸ਼ਰਾਈਨ ਬੋਰਡ ਨੇ ਐਲਾਨ ਕੀਤਾ ਹੈ ਕਿ ਹੁਣ ਸ਼ਰਧਾਲੂ ਆਸ਼ੀਰਵਾਦ ਭਵਨ, ਕਟਰਾ ਵਿੱਚ ਬਿਨਾਂ ਕਿਸੇ ਫੀਸ ਦੇ ਰਹਿ ਸਕਦੇ ਹਨ। ਇਹ ਸਹੂਲਤ ਸਾਰੇ ਸ਼ਰਧਾਲੂਆਂ ਲਈ ਪੂਰੀ ਤਰ੍ਹਾਂ ਮੁਫ਼ਤ ਹੋਵੇਗੀ। ਸ਼ਰਾਈਨ ਬੋਰਡ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਸ਼ਰਧਾਲੂਆਂ ਨੂੰ ਸਹੂਲਤ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਖਰਚਿਆਂ ਨੂੰ ਘਟਾਉਣ ਦੇ ਉਦੇਸ਼ ਨਾਲ ਲਿਆ ਗਿਆ ਹੈ। ਪਹਿਲਾਂ ਅਸ਼ੀਰਵਾਦ ਭਵਨ ਵਿੱਚ ਠਹਿਰਨ ਲਈ ਕੁਝ ਫੀਸ ਲਈ ਜਾਂਦੀ ਸੀ, ਪਰ ਹੁਣ ਇਸਨੂੰ ਪੂਰੀ ਤਰ੍ਹਾਂ ਮੁਫਤ ਕਰ ਦਿੱਤਾ ਗਿਆ ਹੈ।
ਇਸ ਫ਼ੈਸਲੇ ਨਾਲ ਉਨ੍ਹਾਂ ਸ਼ਰਧਾਲੂਆਂ ਨੂੰ ਵਿਸ਼ੇਸ਼ ਰਾਹਤ ਮਿਲੇਗੀ ਜੋ ਦੂਰ-ਦੁਰਾਡੇ ਥਾਵਾਂ ਤੋਂ ਆਉਂਦੇ ਹਨ ਅਤੇ ਸੀਮਤ ਬਜਟ ‘ਤੇ ਯਾਤਰਾ ਕਰਦੇ ਹਨ। ਸ਼ਰਾਈਨ ਬੋਰਡ ਦੇ ਇਸ ਕਦਮ ਕਾਰਨ ਸ਼ਰਧਾਲੂਆਂ ਵਿੱਚ ਖੁਸ਼ੀ ਦਾ ਮਾਹੌਲ ਹੈ।
The post ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਲਈ ਇੱਕ ਵੱਡੀ ਖ਼ਬਰ appeared first on TimeTv.
Leave a Reply