ਲੁਧਿਆਣਾ : ਮਾਂ ਚਿੰਤਪੁਰਨੀ (Maa Chintapurni) ਦਾ ਮੇਲਾ ਸਾਵਣ ਮਹੀਨੇ ਦੇ ਸ਼ੁਕਲ ਪੱਖ ਦੇ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦਾ ਹੈ। ਇਹ ਮੇਲਾ 5 ਅਗਸਤ 2024 ਤੋਂ ਸ਼ੁਰੂ ਹੋਇਆ ਹੈ, ਜੋ 13 ਅਗਸਤ ਤੱਕ ਚੱਲੇਗਾ। ਇਸ ਦੌਰਾਨ ਹਿਮਾਚਲ ਦੇ ਗਗਰੇਟ ਤੋਂ ਚੌਹਾਲ ਡੈਮ ਦੇ ਟਰੈਕਟਰ ‘ਤੇ ਸਟੰਟ ਕਰ ਰਹੇ ਨੌਜਵਾਨ ਦੀਆਂ ਹਰਕਤਾਂ ਕੈਮਰੇ ‘ਚ ਕੈਦ ਹੋ ਗਈਆਂ ਹਨ। ਦਰਅਸਲ ਟਰੈਕਟਰ ਸਵਾਰ ਨੇ ਆਪਣੀ ਅਤੇ ਦੂਜਿਆਂ ਦੀ ਜਾਨ ਨੂੰ ਖਤਰੇ ‘ਚ ਪਾ ਕੇ ਸਟੰਟ ਕੀਤਾ, ਜਿਸ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ। ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ‘ਤੇ 2 ਲੋਕਾਂ ਦੇ ਬੈਠਣ ਲਈ ਜਗ੍ਹਾ ਸੀ ਪਰ ਇਸ ਦੇ ਬਾਵਜੂਦ 10 ਨੌਜਵਾਨ ਬੈਠ ਕੇ ਹੰਗਾਮਾ ਕਰ ਰਹੇ ਸਨ। ਫਿਲਹਾਲ ਇਹ ਸਾਰੀ ਘਟਨਾ ਕੈਮਰੇ ‘ਚ ਕੈਦ ਹੋ ਗਈ ਹੈ।
ਦੱਸ ਦਈਏ ਕਿ ਸਾਵਣ ਮਹੀਨੇ ‘ਚ ਲੱਗਣ ਵਾਲੇ ਮੇਲੇ ‘ਚ ਭੀੜ ਨੂੰ ਕਾਬੂ ‘ਚ ਰੱਖਣ ਲਈ ਪ੍ਰਸ਼ਾਸਨ ਨੇ ਪੂਰੀ ਤਿਆਰੀ ਕਰ ਲਈ ਹੈ ਤਾਂ ਜੋ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।