ਮਹਾਰਾਸ਼ਟਰ: ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ (The Marathwada Region) ‘ਚ ਅੱਜ ਸਵੇਰੇ 9 ਵਜੇ ਤੱਕ ਪਿਛਲੇ 24 ਘੰਟਿਆਂ ‘ਚ ਭਾਰੀ ਮੀਂਹ (Heavy Rain) ਪਿਆ। ਪਰਭਣੀ ਜ਼ਿਲ੍ਹੇ ਦੇ ਪਾਥਰੀ ਪਿੰਡ ਵਿੱਚ ਸਭ ਤੋਂ ਵੱਧ 314 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਪੇਂਡੂ ਖੇਤਰਾਂ ਵਿੱਚ ਆਮ ਜਨਜੀਵਨ ਪ੍ਰਭਾਵਿਤ ਹੋਇਆ। ਮਾਲ ਅਧਿਕਾਰੀਆਂ ਦੇ ਮੁਢਲੇ ਮੁਲਾਂਕਣਾਂ ਅਨੁਸਾਰ, ਭਾਰੀ ਮੀਂਹ ਕਾਰਨ ਘੱਟੋ-ਘੱਟ 63 ਪਿੰਡਾਂ ਦੇ ਲੋਕ ਪ੍ਰਭਾਵਿਤ ਹੋਏ ਹਨ ਅਤੇ ਕੁਝ ਘਰਾਂ ਅਤੇ 45 ਹੈਕਟੇਅਰ ਜ਼ਮੀਨ ‘ਤੇ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ।

ਨਾਂਦੇੜ ‘ਚ ਅੱਜ ਸਵੇਰੇ ਵਿਸ਼ਨੂੰਪੁਰੀ ਡੈਮ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ। ਜੈਕਵਾੜੀ ਡੈਮ ਦੇ ਪਾਣੀ ਦਾ ਪੱਧਰ ਵਧਣ ਕਾਰਨ ਗੋਦਾਵਰੀ ਨਦੀ ਦੇ ਕੰਢੇ ਵਸੇ ਪਿੰਡਾਂ ਵਿੱਚ ‘ਅਲਰਟ’ ਜਾਰੀ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਮਰਾਠਵਾੜਾ ਦੇ ਸਾਰੇ ਅੱਠ ਜ਼ਿ ਲ੍ਹਿਆਂ ਦੇ 284 ਮਾਲੀਆ ਖੇਤਰਾਂ ਵਿੱਚ ਬੀਤੇ ਦਿਨ 65 ਮਿਲੀਮੀਟਰ ਤੋਂ ਵੱਧ ਦਾ ਭਾਰੀ ਮੀਂਹ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ, ਪਾਥਰੀ ਪਿੰਡ ਵਿੱਚ ਸਭ ਤੋਂ ਵੱਧ 314.50 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ, ਇਸ ਤੋਂ ਬਾਅਦ ਪਰਭਣੀ ਦੇ ਬਭਲਗਾਓਂ ਖੇਤਰ ਵਿੱਚ 277 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਹਿੰਗੋਲੀ ਅਤੇ ਸੇਨਗਾਂਵ ਪਿੰਡਾਂ ਨੂੰ ਜੋੜਨ ਵਾਲਾ ਪੁਲ ਭਾਰੀ ਮੀਂਹ ਕਾਰਨ ਪਾਣੀ ਵਿੱਚ ਡੁੱਬ ਗਿਆ। ਅੱਜ ਸਿੱਧੇਸ਼ਵਰ, ਜੈਕਵਾੜੀ ਅਤੇ ਵਿਸ਼ਨੂੰਪੁਰੀ ਡੈਮਾਂ ਤੋਂ ਪਾਣੀ ਛੱਡਿਆ ਜਾ ਰਿਹਾ ਹੈ। 11 ਵੱਡੇ ਪ੍ਰੋਜੈਕਟਾਂ ਵਿੱਚ ਜਲ ਭੰਡਾਰਨ ਦਾ ਪੱਧਰ ਵਧ ਕੇ 71.44 ਫੀਸਦੀ ਹੋ ਗਿਆ ਹੈ।

88 ਪਸ਼ੂਆਂ ਦੀ ਹੋਈ ਮੌਤ
ਵਿਸ਼ਨੂੰਪੁਰੀ ਡੈਮ ਪੂਰੀ ਤਰ੍ਹਾਂ ਭਰ ਗਿਆ ਹੈ ਜਦੋਂਕਿ ਜੈਕਵਾੜੀ ਵਿੱਚ ਪਾਣੀ ਦਾ ਭੰਡਾਰ 87.03 ਫੀਸਦੀ ਤੱਕ ਪਹੁੰਚ ਗਿਆ ਹੈ। ਜੈਕਵਾੜੀ ਡੈਮ ਦੀ ਸੱਜੀ ਨਹਿਰ ਵਿੱਚੋਂ 700 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਾਂਦੇੜ ਦੇ ਵਿਸ਼ਨੂੰਪੁਰੀ ਡੈਮ ਦੇ 10 ਗੇਟ ਖੋਲ੍ਹ ਦਿੱਤੇ ਗਏ ਹਨ ਅਤੇ 1.01 ਲੱਖ ਕਿਊਸਿਕ ਦੀ ਦਰ ਨਾਲ ਪਾਣੀ ਛੱਡਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ, ”ਬੀਤੇ ਦਿਨ ਯਾਨੀ 1 ਸਤੰਬਰ ਨੂੰ ਮੀਂਹ ਕਾਰਨ ਘੱਟੋ-ਘੱਟ ਚਾਰ ਲੋਕਾਂ ਅਤੇ 88 ਜਾਨਵਰਾਂ ਦੀ ਮੌਤ ਹੋ ਗਈ ਸੀ। 29 ਪੱਕੇ ਅਤੇ 135 ਕੱਚੇ ਮਕਾਨਾਂ ਨੂੰ ਇਸ ਨਾਲ ਨੁਕਸਾਨ ਪਹੁੰਚਿਆ। ਇਸੇ ਤਰ੍ਹਾਂ 18 ਪਿੰਡਾਂ ਦੇ 74 ਕਿਸਾਨਾਂ ਦੀ 45.20 ਹੈਕਟੇਅਰ ਜ਼ਮੀਨ ‘ਤੇ ਫਸਲਾਂ ਵੀ ਪ੍ਰਭਾਵਿਤ ਹੋਈਆਂ ਹਨ।

Leave a Reply