ਮਹਾਰਾਸ਼ਟਰ : ਮਹਾਰਾਸ਼ਟਰ ਵਿੱਚ ਇਸ ਵਾਰ ਮਾਨਸੂਨ ਸਿਰਫ਼ ਮੀਂਹ ਹੀ ਨਹੀਂ , ਬਲਕਿ ਸਰਕਾਰ ਦੀ ਇਕ ਵੱਡੀ ਰਾਹਤ ਯੋਜਨਾ ਵੀ ਲੈ ਕੇ ਆਇਆ ਹੈ । ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਅਗਵਾਈ ਵਾਲੀ ਰਾਜ ਸਰਕਾਰ ਨੇ ਇਕ ਇਤਿਹਾਸਿਕ ਫ਼ੈਸਲਾ ਲੈੈਂਦੇ ਹੋਏ ਰਾਸ਼ਨ ਕਾਰਡ ਧਾਰਕਾਂ ਨੂੰ ਜੂਨ, ਜੁਲਾਈ ਅਤੇ ਅਗਸਤ 2025 ਲਈ ਤਿੰਨ ਮਹੀਨਿਆਂ ਦਾ ਰਾਸ਼ਨ ਇਕੋ ਸਮੇਂ ਦੇਣ ਦਾ ਐਲਾਨ ਕੀਤਾ ਹੈ। ਇਹ ਕਦਮ ਖਾਸ ਕਰਕੇ ਉਨ੍ਹਾਂ ਪਰਿਵਾਰਾਂ ਲਈ ਰਾਹਤ ਸਾਬਤ ਹੋਵੇਗਾ ਜੋ ਬਰਸਾਤ ਦੇ ਮੌਸਮ ਦੌਰਾਨ ਨਿਯਮਿਤ ਤੌਰ ‘ਤੇ ਰਾਸ਼ਨ ਦੁਕਾਨਾਂ ‘ਤੇ ਨਹੀਂ ਪਹੁੰਚ ਪਾਉਂਦੇ।
ਕਿਉਂ ਲਿਆ ਗਿਆ ਇਹ ਫ਼ੈਸਲਾ ?
ਮੀਂਹ ਅਤੇ ਸੰਭਾਵਿਤ ਹੜ੍ਹ ਵਰਗੀਆਂ ਆਫ਼ਤਾਂ ਦੇ ਮੱਦੇਨਜ਼ਰ, ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਲੋੜਵੰਦਾਂ ਨੂੰ ਸਮੇਂ ਸਿਰ ਰਾਸ਼ਨ ਮਿਲੇ ਅਤੇ ਕੋਈ ਵੀ ਪਰਿਵਾਰ ਭੁੱਖਾ ਨਾ ਰਹੇ। ਇਸ ਪਹਿਲ ਦਾ ਉਦੇਸ਼ ਮਾਨਸੂਨ ਦੌਰਾਨ ਭੋਜਨ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਘਟਾਉਣਾ ਹੈ। ਇਸ ਯੋਜਨਾ ਦੇ ਤਹਿਤ, ਸਾਰੇ ਯੋਗ ਕਾਰਡ ਧਾਰਕਾਂ ਨੂੰ ਇਕੋ ਸਮੇਂ ਚੌਲ, ਕਣਕ, ਖੰਡ ਅਤੇ ਨਮਕ ਵਰਗੀਆਂ ਜ਼ਰੂਰੀ ਚੀਜ਼ਾਂ ਦਿੱਤੀਆਂ ਜਾਣਗੀਆਂ। ਰਾਸ਼ਨ ਦੀ ਵੰਡ 1 ਜੂਨ ਤੋਂ 30 ਜੂਨ, 2025 ਦੇ ਵਿਚਕਾਰ ਕੀਤੀ ਜਾਵੇਗੀ।
ਕਿੱਥੋਂ ਮਿਲੇਗਾ ਤੁਹਾਨੂੰ ਰਾਸ਼ਨ ?
ਲਾਭਪਾਤਰੀਆਂ ਨੂੰ ਆਪਣੇ ਨਜ਼ਦੀਕੀ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐਸ.) ਕੇਂਦਰਾਂ ਤੋਂ ਇਹ ਰਾਸ਼ਨ ਪ੍ਰਾਪਤ ਕਰਨਾ ਹੋਵੇਗਾ। ਇਸ ਪ੍ਰਕਿ ਰਿਆ ਦੀ ਨਿਗਰਾਨੀ ਸਥਾਨਕ ਜਨਤਕ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਕੀਤੀ ਜਾਵੇਗੀ, ਤਾਂ ਜੋ ਵੰਡ ਵਿੱਚ ਪਾਰਦਰਸ਼ਤਾ ਬਣਾਈ ਰੱਖੀ ਜਾ ਸਕੇ।
ਈ-ਕੇ.ਵਾਈ.ਸੀ. ਹੈ ਜ਼ਰੂਰੀ !
ਰਾਸ਼ਨ ਲੈਣ ਤੋਂ ਪਹਿਲਾਂ ਕਾਰਡ ਧਾਰਕਾਂ ਨੂੰ ਇਕ ਮਹੱਤਵਪੂਰਨ ਪ੍ਰਕਿਰਿਆ – ਈ-ਕੇ.ਵਾਈ.ਸੀ. ਪੂਰੀ ਕਰਨੀ ਪਵੇਗੀ। ਸਰਕਾਰ ਨੇ ਜਾਅਲੀ ਕਾਰਡਾਂ ਅਤੇ ਅਯੋਗ ਲਾਭਪਾਤਰੀਆਂ ਨੂੰ ਸਿਸਟਮ ਤੋਂ ਹਟਾਉਣ ਲਈ ਇਸ ਪ੍ਰਕਿ ਰਿਆ ਨੂੰ ਲਾਜ਼ਮੀ ਕਰ ਦਿੱਤਾ ਹੈ। ਈ-ਕੇ.ਵਾਈ.ਸੀ. ਪੂਰਾ ਕਰਨ ਦੀ ਆਖਰੀ ਮਿਤੀ 30 ਜੂਨ, 2025 ਹੈ।
ਕਿਵੇਂ ਕਰੀਏ ਈ-ਕੇ.ਵਾਈ.ਸੀ. ?
ਰਾਜ ਦੇ ਅਧਿਕਾਰਤ ਪੀ.ਡੀ.ਐਸ. ਪੋਰਟਲ ‘ਤੇ ਜਾ ਕੇ
ਰਾਸ਼ਨ ਕਾਰਡ ਨੰਬਰ, ਆਧਾਰ ਨੰਬਰ ਅਤੇ ਮੋਬਾਈਲ ਨੰਬਰ ਦੀ ਮਦਦ ਨਾਲ
ਜਾਂ ਆਪਣੀ ਨਜ਼ਦੀਕੀ ਰਾਸ਼ਨ ਦੁਕਾਨ ਜਾਂ ਸੀ.ਐਸ.ਸੀ. ਸੈਂਟਰ ‘ਤੇ ਜਾ ਕੇ, ਜਿੱਥੇ ਇਹ ਸਹੂਲਤ ਮੁਫ਼ਤ ਵਿੱਚ ਉਪਲਬਧ ਹੈ
ਰਾਜ ਸਰਕਾਰ ਨੇ ਸਾਰੇ ਯੋਗ ਨਾਗਰਿਕਾਂ ਨੂੰ ਸਮੇਂ ਸਿਰ ਈ-ਕੇ.ਵਾਈ.ਸੀ. ਪੂਰਾ ਕਰਨ ਅਤੇ ਇਸ ਯੋਜਨਾ ਦਾ ਪੂਰਾ ਲਾਭ ਲੈਣ ਦੀ ਅਪੀਲ ਕੀਤੀ ਹੈ। ਜੇਕਰ ਤੁਹਾਡਾ ਨਾਮ ਲਾਭਪਾਤਰੀਆਂ ਦੀ ਸੂਚੀ ਵਿੱਚ ਨਹੀਂ ਹੈ, ਪਰ ਤੁਸੀਂ ਯੋਗ ਹੋ, ਤਾਂ ਤੁਰੰਤ ਆਪਣੇ ਖੇਤਰ ਦੇ ਖੁਰਾਕ ਸਪਲਾਈ ਦਫ਼ਤਰ ਨਾਲ ਸੰਪਰਕ ਕਰੋ।
The post ਮਹਾਰਾਸ਼ਟਰ ‘ਚ ਹੁਣ ਇਕੋ ਸਮੇਂ ਮਿਲੇਗਾ ਤਿੰਨ ਮਹੀਨਿਆਂ ਦਾ ਰਾਸ਼ਨ appeared first on TimeTv.
Leave a Reply