ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਕਾਕਾ (Famous Punjabi singer Kaka) ਜਿਸ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ‘ਸੂਰਮਾ’ ਨਾਲ ਹਰ ਘਰ ‘ਚ ਮਸ਼ਹੂਰ ਹੋਏ ਗਾਇਕ ਕਾਕਾ ਦੀ ਦੁਨੀਆ ਭਰ ‘ਚ ਫੈਨ ਫਾਲੋਇੰਗ ਹੈ। ਇਨ੍ਹੀਂ ਦਿਨੀਂ ਉਹ ਆਪਣੇ ਨਵੇਂ ਗੀਤ ‘ਨੀਂਦ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਕਾਕਾ ਨੇ ਅੱਜ ਆਪਣਾ ਨਵਾਂ ਗੀਤ ‘ਨੀਂਦ’ ਯੂਟਿਊਬ ‘ਤੇ ਰਿਲੀਜ਼ ਕੀਤਾ। ਗੀਤ ਕਮਾਲ ਦਾ ਹੈ। ਗੀਤ ਦੇ ਬੋਲ ਤੁਹਾਨੂੰ ਭਾਵੁਕ ਕਰ ਦੇਣਗੇ, ਜਿਸ ਨੂੰ ਖੁਦ ਕਾਕਾ ਨੇ ਲਿਖਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਗੀਤ ਵੀ ਤਿਆਰ ਕੀਤਾ ਹੈ। ਕਾਕਾ ਦੇ ਨਾਲ ਪਰਦੇ ‘ਤੇ ਅਦਾਕਾਰਾ ਸ਼ਿਵਾਨੀ ਨਰਿਯਾਲ ਨਜ਼ਰ ਆ ਰਹੀ ਹੈ।

ਗੀਤ ਵਿੱਚ ਉਰਦੂ ਭਾਸ਼ਾ ਦੀ ਵੀ ਵਰਤੋਂ ਕੀਤੀ ਗਈ ਹੈ। ਕਾਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਵੀ ਦਿੱਤੀ। ਕਾਕਾ ਨੇ ‘ਲਿਬਾਸ’, ‘ਤੀਜੀ ਸੀਟ’, ‘ਧੂੜ ਪੈਂਦੀ’, ‘ਤੇਨੂੰ ਨੀ ਖਬਰਾਂ’ ਵਰਗੇ ਗੀਤਾਂ ਵਿੱਚ ਆਪਣੀ ਆਵਾਜ਼ ਦਿੱਤੀ ਹੈ। ਕਾਕਾ ਦਾ ਜਨਮ, ਪੰਜਾਬ ਦੇ ਚੰਦੂਮਾਜਰਾ ਵਿੱਚ ਹੋਇਆ ਸੀ ਅਤੇ ਉਥੋਂ ਹੀ ਆਪਣੀ ਪੜ੍ਹਾਈ ਪੂਰੀ ਕੀਤੀ। ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਉਹ ਸਿਰਫ਼ ਗੀਤ ਹੀ ਨਹੀਂ ਗਾਉਂਦਾ ਸਗੋਂ ਬੋਲ ਵੀ ਖੁਦ ਲਿਖਦਾ ਹੈ।ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਬਿਨਾਂ ਕਿਸੇ ਪ੍ਰੋਡਕਸ਼ਨ ਕੰਪਨੀ ਦੀ ਮਦਦ ਤੋਂ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ 2019 ਵਿੱਚ ਰਿਲੀਜ਼ ਹੋਏ ਗੀਤ ‘ਸੂਰਮਾ’ ਨਾਲ ਪੰਜਾਬੀ ਸੰਗੀਤ ਉਦਯੋਗ ਵਿੱਚ ਪ੍ਰਵੇਸ਼ ਕੀਤਾ।

ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਬਾਅਦ 2020 ‘ਚ ‘ਤੀਜੀ ਸੀਟ’ ਗੀਤ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਕਈ ਹਿੱਟ ਗੀਤ ਗਾਏ। ਕਾਕਾ ਦਾ ਗੀਤ ‘ਆਸ਼ਿਕ ਪੁਰਾਣਾ’ ਜਦੋਂ ਸੋਸ਼ਲ ਮੀਡੀਆ ‘ਤੇ ਰਿਲੀਜ਼ ਹੋਇਆ ਤਾਂ ਇਹ ਯੂਟਿਊਬ ‘ਤੇ ਰਿਲੀਜ਼ ਹੁੰਦੇ ਹੀ ਵਾਇਰਲ ਹੋ ਗਿਆ। 24 ਘੰਟਿਆਂ ਦੇ ਅੰਦਰ ਇਸ ਨੂੰ 90 ਲੱਖ ਤੋਂ ਵੱਧ ਵਾਰ ਦੇਖਿਆ ਗਿਆ। ਇਹ ਗੀਤ ਯੂਟਿਊਬ ਦੀ ਟ੍ਰੈਂਡਿੰਗ ਲਿਸਟ ‘ਚ ਵੀ ਪਹਿਲੇ ਨੰਬਰ ‘ਤੇ ਰਿਹਾ। ਇਸ ‘ਚ ਕਾਕਾ ਨਾਲ ਅੰਜਲੀ ਅਰੋੜਾ ਨਜ਼ਰ ਆਈ ਸੀ। ਗੀਤ ਵਿੱਚ ਦਰਦ ਅਤੇ ਰੋਮਾਂਸ ਦਾ ਅਥਾਹ ਸੁਆਦ ਸੀ। ਜਿਸ ਨੂੰ ਸੰਗੀਤ ਪ੍ਰੇਮੀਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ।

Leave a Reply