November 5, 2024

ਮਨੀਸ਼ ਸਿਸੋਦੀਆ ਨੇ ਗੌਰੀ ਸ਼ੰਕਰ ਮੰਦਰ ਪਹੁੰਚ ਕੇ ਕੀਤੀ ਪੂਜਾ ਅਰਚਨਾ

Latest Nation News Manish Sisodia| |Time tv. news

ਨਵੀਂ ਦਿੱਲੀ: ਸਾਵਣ ਦੇ ਚੌਥੇ ਦਿਨ ਦੀ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਦਿੱਲੀ ਦੇ ਸ਼ਿਵ ਮੰਦਰਾਂ ‘ਚ ਪੂਜਾ ਅਰਚਨਾ ਕਰਨ ਅਤੇ ਜਲ ਚੜ੍ਹਾਉਣ ਦਾ ਸਿਲਸਿਲਾ ਜਾਰੀ ਹੈ। ਇਸੇ ਦੌਰਾਨ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ 9 ਅਗਸਤ ਨੂੰ ਤਿਹਾੜ ਜੇਲ੍ਹ ਤੋਂ ਰਿਹਾਅ ਹੋਏ ‘ਆਪ’ ਆਗੂ ਮਨੀਸ਼ ਸਿਸੋਦੀਆ (AAP Leader Manish Sisodia) ਵੀ 12 ਅਗਸਤ ਨੂੰ ਦਿੱਲੀ ਦੇ ਮਸ਼ਹੂਰ ਗੌਰੀ ਸ਼ੰਕਰ ਮੰਦਰ ਪੁੱਜੇ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਗੌਰੀ ਸ਼ੰਕਰ ਮੰਦਰ (Gauri Shankar Temple) ਪਹੁੰਚ ਕੇ ਪੂਜਾ ਅਰਚਨਾ ਕੀਤੀ।

ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਭਗਵਾਨ ਸ਼ਿਵ ਪਿਆਰ ਦੇ ਪ੍ਰਤੀਕ ਹਨ। ਜਿਸ ਦੇ ਹਿਰਦੇ ਵਿੱਚ ਭਗਵਾਨ ਸ਼ਿਵ ਹੈ, ਉਹ ਦੂਜਿਆਂ ਪ੍ਰਤੀ ਨਫ਼ਰਤ ਨਹੀਂ ਰੱਖ ਸਕਦਾ। ਮੈਂ ਉਨ੍ਹਾਂ ਦਾ ਆਸ਼ੀਰਵਾਦ ਮੰਗਿਆ। ਮਨੀਸ਼ ਸਿਸੋਦੀਆ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਅਗਲੇ ਦਿਨ 10 ਅਗਸਤ ਨੂੰ ਦਿੱਲੀ ਦੇ ਕਨਾਟ ਪਲੇਸ ਸਥਿਤ ਪ੍ਰਸਿੱਧ ਹਨੂੰਮਾਨ ਮੰਦਿਰ ਵਿੱਚ ਵੀ ਪੂਜਾ ਕੀਤੀ। ਇਸੇ ਦਿਨ ਉਹ ਆਪਣੀ ਵਿਧਾਨ ਸਭਾ ਸੀਟ ਪਟਪੜਗੰਜ ਦੇ ਪਿੰਡ ਮੰਡਾਵਲੀ ਸਥਿਤ ਮਸ਼ਹੂਰ ਮੋਹਨ ਬਾਬਾ ਮੰਦਰ ਵੀ ਪਹੁੰਚੇ। ਉੱਥੇ ਹੀ ਸਿਸੋਦੀਆ ਨੇ ਮੰਦਰ ਪ੍ਰਬੰਧਨ ਵੱਲੋਂ ਆਯੋਜਿਤ ਪ੍ਰੋਗਰਾਮ ‘ਚ ਹਿੱਸਾ ਲਿਆ।

ਉਸ ਦਿਨ ਮਨੀਸ਼ ਸਿਸੋਦੀਆ ਨੇ ਸਾਰਿਆਂ ਦੇ ਨਾਲ ਮੇਰਾ ਆਪਕੀ ਕ੍ਰਿਪਾ ਸੇ ਸਭ ਕਾਮ ਹੋ ਰਹਾ ਹੈ ,ਕਰਤੇ ਹੋ ਤੁਮ ਕਨ੍ਹਈਆ ਮੇਰਾ ਨਾਮ ਹੋ ਰਹਾ ਹੈ ਭਜਨ ਵੀ ਗਾਇਆ ਸੀ। ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਸੁਪਰੀਮ ਕੋਰਟ ਨੇ 9 ਅਗਸਤ ਨੂੰ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ‘ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਉਹ ਉਸੇ ਦਿਨ ਸ਼ਾਮ ਨੂੰ ਜੇਲ੍ਹ ਤੋਂ ਬਾਹਰ ਆਏ ਸਨ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੇ ਪਾਰਟੀ ਨੇਤਾਵਾਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨਾਲ ਦਿੱਲੀ ਵਿਧਾਨ ਸਭਾ ਚੋਣਾਂ 2025 ਦੀਆਂ ਤਿਆਰੀਆਂ ‘ਤੇ ਚਰਚਾ ਕੀਤੀ।

By admin

Related Post

Leave a Reply