ਪੰਜਾਬ : ਮਾਲਵੇ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਚੌਥੀ ਵਾਰ ਚੋਣ ਲੜਨ ਜਾ ਰਹੀ ਹਰਸਿਮਰਤ ਕੌਰ ਬਾਦਲ (Harsimrat Kaur Badal) ਦੀ ਚੋਣ ਦੀ ਕਮਾਨ ਪਿਛਲੀਆਂ ਚੋਣਾਂ ਵਾਂਗ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Former Minister Bikram Singh Majithia) ਦੇ ਹੱਥ ਹੋਣ ਦੀ ਖ਼ਬਰ ਹੈ।

ਭਾਵੇਂ ਇਸ ਤੋਂ ਪਹਿਲਾਂ ਕਾਫੀ ਚਰਚਾ ਸੀ ਕਿ ਮਜੀਠੀਆ ਅਕਾਲੀ ਦਲ ਦੀ ਟਿਕਟ ‘ਤੇ ਖਡੂਰ ਸਾਹਿਬ ਤੋਂ ਚੋਣ ਲੜਨਗੇ ਪਰ ਨਵੀਂ ਸਥਿਤੀ ਅਤੇ ਭੈਣ ਦੇ ਚੌਥੀ ਵਾਰ ਚੋਣ ਲੜਨ ਦੇ ਮੱਦੇਨਜ਼ਰ ਚੋਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਮਜੀਠੀਆ ਦਾ ਬਠਿੰਡਾ ਵਿੱਚ ਰਹਿਣਾ ਅਤੇ ਚੋਣਾਂ ਦੀ ਕਮਾਨ ਅਪਣੇ ਹੱਥ ਵਿੱਚ ਰੱਖਣਾ ਬਾਦਲ ਪਰਿਵਾਰ ਦੇ ਲਈ ਵੱਡੀ ਮਜਬੂਰੀ ਬਣ ਗਿਆ ਹੈ,ਕਿਉਂਕਿ ਇੱਕ ਪਾਸੇ ਭਾਜਪਾ ਤੋਂ ਗਠਜੋੜ ਟੁੱਟ ਚੁੱਕਿਆ ਹੈ ਅਤੇ ਦੂਜੇ ਪਾਸੇ ਸਾਬਕਾ ਮੰਤਰੀ ਮਲੁਕਾ ਦੀ ਨੂੰਹ ਅਤੇ ਪੁੱਤਰ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਇਲਾਵਾ ਬਠਿੰਡਾ ਤੋਂ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਰਹੇ ਸਰੂਪ ਸਿੰਗਲਾ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ । ਜੀਤ ਮਹਿੰਦਰਾ ਸਿੰਘ ਵੱਲੋਂ ਆਪਣੀ ਮਾਂ ਪਾਰਟੀ ਕਾਂਗਰਸ ਆਦਿ ਵਿੱਚ ਵਾਪਸ ਜਾਣ ਨਾਲ ਕੌਣ ਉਮੀਦਵਾਰ ਬਣੇਗਾ, ਇਸ ਨੂੰ ਲੈ ਕੇ 3 ਨਾਮ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਭਾਈ ਮਨਜੀਤ ਸਿੰਘ ਅਤੇ ਇੱਕ ਭੜਕੀਲੇ ਆਗੂ ਖ਼ਬਰਾਂ ਵਿੱਚ ਹਨ।

Leave a Reply