ਮੁੰਬਈ : ਅਦਾਕਾਰਾ ਸੋਨਾਕਸ਼ੀ ਸਿਨਹਾ (Actress Sonakshi Sinha) ਨੇ 23 ਜੂਨ ਨੂੰ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਕੋਰਟ ‘ਚ ਵਿਆਹ ਕੀਤਾ ਸੀ। ਇਸ ਜੋੜੇ ਦਾ ਕੋਰਟ ਮੈਰਿਜ ਕਈ ਹਿੰਦੂ ਰੀਤੀ ਰਿਵਾਜ਼ਾਂ ਨਾਲ ਕਰਵਾਇਆ ਗਿਆ ਸੀ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਵਿਆਹ ‘ਚ ਜੋੜੇ ਨੂੰ ਆਪਣੇ ਦੋਸਤਾਂ ਅਤੇ ਮਾਤਾ-ਪਿਤਾ ਨਾਲ ਦੇਖਿਆ ਗਿਆ ਸੀ ਪਰ ਸੋਨਾਕਸ਼ੀ ਦੇ ਭਰਾ ਲਵ ਅਤੇ ਕੁਸ਼ ਕਿਤੇ ਨਜ਼ਰ ਨਹੀਂ ਆਏ। ਅਜਿਹੇ ‘ਚ ਲੋਕਾਂ ਦਾ ਕਹਿਣਾ ਹੈ ਕਿ ਅਦਾਕਾਰਾ ਦੇ ਦੋਵੇਂ ਭਰਾ ਸੋਨਾਕਸ਼ੀ ਅਤੇ ਜ਼ਹੀਰ ਦੇ ਵਿਆਹ ਤੋਂ ਨਾਖੁਸ਼ ਸਨ ਅਤੇ ਉਹ ਇਸ ਦਾ ਹਿੱਸਾ ਨਹੀਂ ਬਣੇ। ਹੁਣ ਵਿਆਹ ਦੇ ਦੋ ਦਿਨ ਬਾਅਦ ਕੁਸ਼ ਨੇ ਇਨ੍ਹਾਂ ਖਬਰਾਂ ‘ਤੇ ਆਪਣੀ ਚੁੱਪੀ ਤੋੜੀ ਹੈ।
ਰਿਪੋਰਟ ਮੁਤਾਬਕ, ਹਾਲ ਹੀ ‘ਚ ਜਦੋਂ ਸੋਨਾਕਸ਼ੀ ਸਿਨਹਾ ਦੇ ਭਰਾ ਕੁਸ਼ ਤੋਂ ਉਨ੍ਹਾਂ ਦੀ ਭੈਣ ਦੇ ਵਿਆਹ ‘ਚ ਨਾ ਨਜ਼ਰ ਆਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਮੈਂ ਬਹੁਤ ਨਿੱਜੀ ਵਿਅਕਤੀ ਹਾਂ ਅਤੇ ਮੈਨੂੰ ਜ਼ਿਆਦਾ ਨਜ਼ਰ ਆਉਣਾ ਪਸੰਦ ਨਹੀਂ ਹੈ। ਇੰਨਾ ਹੀ ਨਹੀਂ, ੳਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਉਹ ਆਪਣੀ ਭੈਣ ਦੇ ਵਿਆਹ ਦਾ ਹਿੱਸਾ ਸੀ। ਪਰਿਵਾਰ ਲਈ ਇਹ ਬਹੁਤ ਭਾਵੁਕ ਸਮਾਂ ਸੀ। ਮੈਂ ਆਪਣੀ ਭੈਣ ਨੂੰ ਉਸਦੇ ਵਿਆਹ ਲਈ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਹਾਂ ਅਤੇ ਉਸਦੀ ਚੰਗੀ ਕਾਮਨਾ ਕਰਨਾ ਚਾਹੁੰਦਾ ਹਾਂ।
ਇਸ ਤੋਂ ਪਹਿਲਾਂ ਸੋਨਾਕਸ਼ੀ ਦੇ ਦੂਜੇ ਭਰਾ ਲਵ ਸਿਨਹਾ ਨੇ ਕਿਹਾ ਸੀ, ‘ਕਿਰਪਾ ਕਰਕੇ ਇਕ ਜਾਂ ਦੋ ਦਿਨ ਦਿਓ। ਜੇ ਮੈਂ ਸੋਚਿਆ ਕਿ ਮੈਂ ਜਵਾਬ ਦੇ ਸਕਦਾ ਹਾਂ, ਤਾਂ ਮੈਂ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਦੇਵਾਂਗਾ। ਪੁੱਛਣ ਲਈ ਧੰਨਵਾਦ।