ਬਟਾਲਾ : ਬੀਤੀ ਦੇਰ ਰਾਤ ਪਏ ਭਾਰੀ ਮੀਂਹ ਕਾਰਨ ਜਿੱਥੇ ਕਈ ਥਾਵਾਂ ’ਤੇ ਮੀਂਹ ਤੇ ਹਨੇਰੀ ਨੇ ਤਬਾਹੀ ਮਚਾਈ, ਉਥੇ ਨਾਲ ਲੱਗਦੇ ਪਿੰਡ ਨਾਥਪੁਰ (Nathpur) ਵਿੱਚ ਵੀ ਮੀਂਹ ਕਾਰਨ ਪੰਚਾਇਤ ਵੱਲੋਂ ਸੜਕ ਦੇ ਕਿਨਾਰੇ ਬਣੀ ਚਾਰਦੀਵਾਰੀ ਢਹਿ ਢੇਰੀ ਹੋ ਗਈ ਅਤੇ ਛੱਪੜ ਦੇ ਆਲੇ-ਦੁਆਲੇ ਬਣਾਈ ਗਈ ਚਾਰਦੀਵਾਰੀ ਵੀ ਢਹਿ ਗਈ। ਮੀਂਹ ਕਾਰਨ ਢਹਿ-ਢੇਰੀ ਹੋ ਗਿਆ ਹੈ।

ਜਾਣਕਾਰੀ ਅਨੁਸਾਰ ਮੀਂਹ ਕਾਰਨ ਜਿੱਥੇ ਕਈ ਥਾਵਾਂ ‘ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ, ਉੱਥੇ ਹੀ ਪਿੰਡ ਨਾਥਪੁਰ ਦੇ ਅੰਦਰ ਛੱਪੜ ਦੇ ਆਲੇ-ਦੁਆਲੇ ਬਣਾਈ ਗਈ ਚਾਰਦੀਵਾਰੀ ‘ਚ ਵੀ ਤਰੇੜ ਆ ਗਈ ਅਤੇ ਬਟਾਲਾ ਕਾਦੀਆਂ ਰੋਡ ‘ਤੇ ਸਥਿਤ ਪਿੰਡ ਨਾਥਪੁਰ ਪੰਚਾਇਤ ਦੇ ਰਾਧਾ ਸੁਆਮੀ ਸਤਿਸੰਗ ਘਰ ਦੇ ਕੋਲ ਵੀ ਦਰਾਰ ਪੈ ਗਈ। ਸੜਕ ਕਿਨਾਰੇ ਲਗਾਏ ਗਏ ਇੰਟਰਲਾਕ ਟਾਈਲਾਂ ਨੂੰ ਸਹਾਰਾ ਦੇਣ ਲਈ ਬਣਾਈ ਗਈ ਕੰਧ ਵੀ ਡਿੱਗ ਗਈ। ਦੱਸ ਦੇਈਏ ਕਿ ਪਿੰਡ ਦੇ ਅੰਦਰ ਲੱਖਾਂ ਰੁਪਏ ਦੀ ਲਾਗਤ ਨਾਲ ਬਣੇ ਛੱਪੜ ਦੀ ਕੰਧ ਮੀਂਹ ਦੇ ਤੇਜ਼ ਦਬਾਅ ਕਾਰਨ ਜ਼ਮੀਨ ਵਿੱਚ ਧਸ ਰਹੀ ਹੈ, ਜੇਕਰ ਮੀਂਹ ਇਸੇ ਤਰ੍ਹਾਂ ਜਾਰੀ ਰਹੀ ਤਾਂ ਪਿੰਡ ਵਿੱਚ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।

ਲੋਕਾਂ ਨੇ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਛੱਪੜ ਦੀ ਚਾਰਦੀਵਾਰੀ ਦੀ ਮੁਰੰਮਤ ਅਤੇ ਮਜ਼ਬੂਤੀ ਕੀਤੀ ਜਾਵੇ ਅਤੇ ਸੜਕ ਦੇ ਕਿਨਾਰੇ ਸੜਕ ਦੇ ਸਹਾਰੇ ਬਣੀਆਂ ਕੰਧਾਂ ਨੂੰ ਵੀ ਪੱਕਾ ਕੀਤਾ ਜਾਵੇ। ਇਲਾਕੇ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਦੀ ਦੁਬਾਰਾ ਮੁਰੰਮਤ ਕਰਵਾਈ ਜਾਵੇ।

Leave a Reply