November 5, 2024

ਭਾਰੀ ਮੀਂਹ ਕਾਰਨ ਮੁੰਬਈ ਹਵਾਈ ਅੱਡੇ ਨੇ 27 ਉਡਾਣਾਂ ਨੂੰ ਕੀਤਾ ਡਾਇਵਰਟ

ਮੁੰਬਈ: ਮੁੰਬਈ ‘ਚ ਅੱਜ ਸਵੇਰੇ ਭਾਰੀ ਮੀਂਹ (Heavy Rains) ਪਿਆ, ਜਿਸ ਕਾਰਨ ਪ੍ਰਮੁੱਖ ਸੜਕਾਂ ਅਤੇ ਨੀਵੇਂ ਇਲਾਕਿਆਂ ‘ਚ ਪਾਣੀ ਭਰ ਗਿਆ, ਜਿਸ ਕਾਰਨ ਪੂਰੇ ਸ਼ਹਿਰ ‘ਚ ਭਾਰੀ ਟ੍ਰੈਫਿਕ ਜਾਮ ਹੋ ਗਿਆ ਅਤੇ ਸ਼ਹਿਰ ਵਾਸੀਆਂ ਦਾ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ। ਕੁਝ ਰੇਲ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਮੁੰਬਈ ਹਵਾਈ ਅੱਡੇ ਨੇ 27 ਉਡਾਣਾਂ ਨੂੰ ਦੂਜੇ ਹਵਾਈ ਅੱਡਿਆਂ ਵੱਲ ਮੋੜ ਦਿੱਤਾ।

ਨਗਰ ਨਿਗਮ ਅਧਿਕਾਰੀਆਂ ਮੁਤਾਬਕ ਸਵੇਰੇ 1 ਵਜੇ ਤੋਂ ਸਵੇਰੇ 7 ਵਜੇ ਤੱਕ ਛੇ ਘੰਟਿਆਂ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ 300 ਮਿਲੀਮੀਟਰ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ। ਅੰਧੇਰੀ, ਕੁਰਲਾ, ਭਾਂਡੁਪ, ਕਿੰਗਸ ਸਰਕਲ, ਵਿਲੇ ਪਾਰਲੇ ਅਤੇ ਦਾਦਰ ਸਮੇਤ ਕਈ ਇਲਾਕਿਆਂ ‘ਚ ਪਾਣੀ ਭਰਨ ਦੀ ਸੂਚਨਾ ਮਿਲੀ ਹੈ। ਲਗਾਤਾਰ ਮੀਂਹ ਕਾਰਨ ਨਾਲਿਆਂ ਵਿੱਚ ਹੜ੍ਹ ਆ ਗਿਆ, ਜਿਸ ਨਾਲ ਭਾਰਤ ਦੀ ਵਿੱਤੀ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਆਵਾਜਾਈ ਠੱਪ ਹੋ ਗਈ।

ਸਕੂਲ ਬੰਦ: ਬੀ.ਐਮ.ਸੀ. ਨੇ ਸਿਵਲ ਬਾਡੀ ਦੇ ਅਧਿਕਾਰ ਖੇਤਰ ਅਧੀਨ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਲਈ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ। ਕਲਾਸਾਂ ਦੇ ਦੁਪਹਿਰ ਦੇ ਸੈਸ਼ਨ ਬਾਰੇ ਫ਼ੈਸਲਾ ਬਾਅਦ ਵਿੱਚ ਐਲਾਨਿਆ ਜਾਵੇਗਾ।

By admin

Related Post

Leave a Reply