ਨਵੀਂ ਦਿੱਲੀ : ਭਾਰਤ ਸਰਕਾਰ ਨੇ ਇਕ ਵਾਰ ਫਿਰ ਪ੍ਰਸ਼ਾਸਨਿਕ ਪ੍ਰਣਾਲੀ ਨੂੰ ਮਜ਼ਬੂਤ ਕਰਨ ਵੱਲ ਇਕ ਵੱਡਾ ਕਦਮ ਚੁੱਕਿਆ ਹੈ ਅਤੇ 40 ਆਈ.ਏ.ਐਸ. ਅਤੇ 26 ਆਈ.ਪੀ.ਐਸ. ਅਧਿਕਾਰੀਆਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਹੈ। ਇਸ ਫੇਰਬਦਲ ਦੇ ਤਹਿਤ, ਕੁਝ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਅਤੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਸ ਨਾਲ ਪ੍ਰਸ਼ਾਸਨਿਕ ਅਤੇ ਪੁਲਿਸ ਸੇਵਾਵਾਂ ਵਿੱਚ ਨਵੇਂ ਬਦਲਾਅ ਆਉਣਗੇ।
-ਆਈ.ਪੀ.ਐਸ. ਪੁਸ਼ਪੇਂਦਰ ਕੁਮਾਰ ਅਤੇ ਆਈ.ਏ.ਐਸ. ਕੇ.ਐਮ ਪ੍ਰਿਯੰਕਾ ਨੂੰ ਚੰਡੀਗੜ੍ਹ ਵਿੱਚ ਕੀਤਾ ਗਿਆ ਨਿਯੁਕਤ
ਭਾਰਤ ਸਰਕਾਰ ਨੇ ਚੰਡੀਗੜ੍ਹ ਵਿੱਚ ਕੁਝ ਮਹੱਤਵਪੂਰਨ ਨਿਯੁਕਤੀਆਂ ਵੀ ਕੀਤੀਆਂ ਹਨ। ਆਈ.ਪੀ.ਐਸ. ਅਧਿਕਾਰੀ ਪੁਸ਼ਪੇਂਦਰ ਕੁਮਾਰ ਅਤੇ ਆਈ.ਪੀ.ਐਸ. ਅਧਿਕਾਰੀ ਕੇ.ਐਮ ਪ੍ਰਿਯੰਕਾ ਨੂੰ ਚੰਡੀਗੜ੍ਹ ਵਿੱਚ ਤਾਇਨਾਤ ਕੀਤਾ ਗਿਆ ਹੈ। ਦੋਵਾਂ ਅਧਿਕਾਰੀਆਂ ਨੂੰ ਚੰਡੀਗੜ੍ਹ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਸੁਧਾਰਨ ਅਤੇ ਅਪਰਾਧਾਂ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
The post ਭਾਰਤ ਸਰਕਾਰ ਨੇ 40 IAS ਤੇ 26 IPS ਅਧਿਕਾਰੀਆਂ ਦੀਆਂ ਨਿਯੁਕਤੀਆਂ ਦਾ ਕੀਤਾ ਐਲਾਨ ,ਪੜ੍ਹੋ ਪੂਰੀ ਸੂਚੀ appeared first on TimeTv.
Leave a Reply