ਸਪੋਰਟਸ ਡੈਸਕ : ਰਵਿੰਦਰ ਜਡੇਜਾ (Ravindra Jadeja) ਭਾਰਤ ਲਈ 300 ਵਿਕਟਾਂ ਲੈਣ ਵਾਲੇ ਸੱਤਵੇਂ ਗੇਂਦਬਾਜ਼ ਬਣ ਗਏ ਜਦਿਕ ਬੰਗਲਾਦੇਸ਼ ਖ਼ਿਲਾਫ਼ ਦੂਜੇ ਟੈਸਟ ਦੇ ਚੌਥੇ ਦਿਨ ਖਾਲਿਦ ਮਹਿਮੂਦ ਦੀ ਵਿਕਟ ਲਿਆ। ਜਡੇਜਾ ਨੇ ਮਹਿਮੂਦ ਦਾ ਵਾਪਸੀ ਕੈਚ ਲੈ ਕੇ ਬੰਗਲਾਦੇਸ਼ ਦੀ ਪਾਰੀ ਦਾ ਅੰਤ ਕੀਤਾ। ਬੰਗਲਾਦੇਸ਼ ਨੇ ਪਹਿਲੀ ਪਾਰੀ ਵਿੱਚ 233 ਦੌੜਾਂ ਬਣਾਈਆਂ ਸਨ। ਭਾਰਤ ਲਈ 300 ਟੈਸਟ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਵਿੱਚ ਅਨਿਲ ਕੁੰਬਲੇ (619), ਆਰ ਅਸ਼ਵਿਨ (524), ਕਪਿਲ ਦੇਵ (434), ਹਰਭਜਨ ਸਿੰਘ (417), ਇਸ਼ਾਂਤ ਸ਼ਰਮਾ (311) ਅਤੇ ਜ਼ਹੀਰ ਖਾਨ (311) ਸ਼ਾਮਲ ਹਨ। ਜਡੇਜਾ ਨੇ 74 ਟੈਸਟਾਂ ਵਿੱਚ ਇਹ ਅੰਕੜਾ ਹਾਸਲ ਕੀਤਾ ਹੈ। ਉਹ 300 ਟੈਸਟ ਵਿਕਟਾਂ ਅਤੇ 3000 ਟੈਸਟ ਦੌੜਾਂ ਪੂਰੀਆਂ ਕਰਨ ਵਾਲੇ ਇੰਗਲੈਂਡ ਦੇ ਇਆਨ ਬੋਥਮ ਤੋਂ ਬਾਅਦ ਦੂਜੇ ਸਭ ਤੋਂ ਤੇਜ਼ ਖਿਡਾਰੀ ਬਣ ਗਏ।
The post ਭਾਰਤ ਲਈ 300 ਵਿਕਟਾਂ ਲੈਣ ਵਾਲੇ ਸੱਤਵੇਂ ਗੇਂਦਬਾਜ਼ ਬਣੇ ਰਵਿੰਦਰ ਜਡੇਜਾ appeared first on Time Tv.