ਭਾਰਤ ਨੇ ਬੈਲਿਸਟਿਕ ਮਿਜ਼ਾਈਲ ਅਗਨੀ ਪ੍ਰਾਈਮ ਦਾ ਕੀਤਾ ਸਫ਼ਲ ਪ੍ਰੀਖਣ
By admin / April 4, 2024 / No Comments / Punjabi News
ਨਵੀਂ ਦਿੱਲੀ: ਭਾਰਤ ਨੇ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ਅਗਨੀ ਪ੍ਰਾਈਮ (Ballistic Missile Agni Prime) ਦਾ ਸਫ਼ਲ ਪ੍ਰੀਖਣ ਕੀਤਾ ਹੈ। ਰੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ ਰਣਨੀਤਕ ਕਮਾਂਡ ਨੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਸਹਿਯੋਗ ਨਾਲ 3 ਅਪ੍ਰੈਲ ਨੂੰ ਓਡੀਸ਼ਾ ਦੇ ਤੱਟ ‘ਤੇ ਏਪੀਜੇ ਅਬਦੁਲ ਕਲਾਮ ਟਾਪੂ (APJ Abdul Kalam Island) ਦੇ ਨੇੜੇ ਇੱਕ ਬੈਲਿਸਟਿਕ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ।
ਪ੍ਰੀਖਣ ਦੌਰਾਨ ਮਿਜ਼ਾਈਲ ਆਪਣੇ ਸਾਰੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਪੂਰੀ ਤਰ੍ਹਾਂ ਸਫਲ ਰਹੀ। ਮਿਜ਼ਾਈਲ ਪ੍ਰੀਖਣ ਦੌਰਾਨ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਰਣਨੀਤਕ ਕਮਾਂਡ ਦੇ ਮੁਖੀ ਅਤੇ ਡੀਆਰਡੀਓ ਅਤੇ ਫੌਜ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਗਨੀ ਪ੍ਰਾਈਮ ਦੇ ਸਫ਼ਲ ਪ੍ਰੀਖਣ ਲਈ ਇਸ ਨਾਲ ਜੁੜੀ ਟੀਮ ਦੇ ਸਾਰੇ ਅਧਿਕਾਰੀਆਂ ਅਤੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ।