November 5, 2024

ਭਾਰਤ ‘ਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦਾ ਖੇਡ ਭਾਰੀ ਮੀਂਹ ਕਾਰਨ ਜਲਦ ਹੀ ਹੋਇਆ ਖਤਮ

category – The Punjab Bani

ਸਪੋਰਟਸ ਡੈਸਕ : ਭਾਰਤ ਅਤੇ ਬੰਗਲਾਦੇਸ਼ (India and Bangladesh) ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਦਾ ਖੇਡ ਭਾਰੀ ਮੀਂਹ ਕਾਰਨ ਅੱਜ ਯਾਨੀ ਸ਼ੁੱਕਰਵਾਰ ਸਵੇਰੇ ਹੀ ਖਤਮ ਹੋ ਗਿਆ। ਜਦੋਂ ਤੱਕ ਖੇਡ ਰੁਕੀ, ਉਦੋਂ ਤੱਕ ਬੰਗਲਾਦੇਸ਼ ਨੇ ਤਿੰਨ ਵਿਕਟਾਂ ‘ਤੇ 107 ਦੌੜਾਂ ਬਣਾ ਲਈਆਂ ਸਨ।  ਇਸ ਦੌਰਾਨ ਬੰਗਲਾਦੇਸ਼ ਨੇ ਦੁਪਹਿਰ ਦੇ ਖਾਣੇ ਤੋਂ ਬਾਅਦ ਦੇ ਸੈਸ਼ਨ ਵਿੱਚ ਨੌਂ ਓਵਰਾਂ ਦੀ ਖੇਡ ਵਿੱਚ 33 ਦੌੜਾਂ ਜੋੜ ਕੇ ਕਪਤਾਨ ਨਜ਼ਮੁਲ ਹਸਨ ਸ਼ਾਂਤੋ (31) ਦਾ ਵਿਕਟ ਗੁਆ ਦਿੱਤਾ। ਮੁਸ਼ਫਿਕੁਰ ਰਹੀਮ (ਛੇ) ਅਤੇ ਮੋਮਿਨੁਲ ਹੱਕ (40) ਕ੍ਰੀਜ਼ ‘ਤੇ ਮੌਜੂਦ ਸਨ।

ਕਾਨਪੁਰ ਦੇ ਗ੍ਰੀਨਪਾਰਕ ਸਟੇਡੀਅਮ ‘ਚ ਬੰਗਲਾਦੇਸ਼ ਖ਼ਿਲਾਫ਼ ਦੂਜੇ ਟੈਸਟ ਮੈਚ ‘ਚ ਭਾਰਤ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫ਼ੈਸਲਾ ਕੀਤਾ। ਮੀਂਹ ਅਤੇ ਖਰਾਬ ਮੌਸਮ ਕਾਰਨ ਮੈਚ ਤੈਅ ਸਮੇਂ ਤੋਂ ਕਰੀਬ ਇਕ ਘੰਟਾ ਪਛੜ ਕੇ ਸ਼ੁਰੂ ਹੋਇਆ। ਗ੍ਰੀਨਪਾਰਕ ਗਰਾਊਂਡ ਵਿੱਚ ਬੀਤੀ ਰਾਤ ਮੀਂਹ ਕਾਰਨ ਗਿੱਲੇ ਹੋਏ ਆਊਟਫੀਲਡ ਨੂੰ ਸੁਕਾਉਣ ਲਈ ਗਰਾਊਂਡ ਸਟਾਫ ਨੇ ਸਖ਼ਤ ਮਿਹਨਤ ਕੀਤੀ। ਮੈਦਾਨੀ ਅੰਪਾਇਰ ਨੇ 9:30 ਵਜੇ ਫੀਲਡ ਦਾ ਨਿਰੀਖਣ ਕੀਤਾ ਅਤੇ 10:00 ਵਜੇ ਟਾਸ ਦਾ ਐਲਾਨ ਕੀਤਾ। ਮੈਚ 10:30 ਵਜੇ ਸ਼ੁਰੂ ਹੋਇਆ। ਦੋ ਟੈਸਟ ਮੈਚਾਂ ਦੀ ਸੀਰੀਜ਼ ‘ਚ ਪਹਿਲਾ ਟੈਸਟ ਜਿੱਤ ਕੇ ਅਜੇਤੂ ਬੜ੍ਹਤ ਹਾਸਲ ਕਰ ਚੁੱਕੇ ਭਾਰਤ ਨੇ ਦੂਜੇ ਟੈਸਟ ਮੈਚ ਲਈ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ ਉਥੇ ਪਿੱਚ ਵਿੱਚ ਮੌਜੂਦ ਨਮੀ ਦਾ ਫਾਇਦਾ ਉਠਾਉਣ ਲਈ ਚੇਨਈ ਟੈਸਟ ਵਾਂਗ ਤਿੰਨ ਤੇਜ਼ ਗੇਂਦਬਾਜ਼ਾਂ ਨਾਲ ਮੈਦਾਨ ‘ਤੇ ਉਤਰੇਗਾ।

ਪਲੇਇੰਗ 11: 

ਭਾਰਤ: ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਆਰ ਅਸ਼ਵਿਨ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ।

ਬੰਗਲਾਦੇਸ਼: ਨਜ਼ਮੁਲ ਹਸਨ ਸ਼ਾਂਤੋ (ਕਪਤਾਨ), ਸ਼ਾਦਮਾਨ ਇਸਲਾਮ, ਜ਼ਾਕਿਰ ਹਸਨ, ਮੋਮਿਨੁਲ ਹੱਕ, ਮੁਸ਼ਫਾਕਿਰ ਰਹੀਮ, ਸ਼ਾਕਿਬ ਅਲ ਹਸਨ, ਮੇਹਦੀ ਹਸਨ ਮਿਰਾਜ਼, ਲਿਟਨ ਦਾਸ (ਵਿਕਟਕੀਪਰ), ਹਸਨ ਮਹਿਮੂਦ, ਖਾਲਿਦ ਅਹਿਮਦ ਅਤੇ ਤਾਇਜੁਲ ਇਸਲਾਮ।

By admin

Related Post

Leave a Reply