ਗੈਜੇਟ ਡੈਸਕ : ਭਾਰਤ ਸਰਕਾਰ ਯੂਰਪੀਅਨ ਯੂਨੀਅਨ (European Unio) ਵਾਂਗ ਨਵਾਂ ਕਾਨੂੰਨ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਨਿਯਮ ਦੇ ਮੁਤਾਬਕ ਹੁਣ ਦੇਸ਼ ‘ਚ ਹਰ ਤਰ੍ਹਾਂ ਦੇ ਡਿਵਾਈਸ ਲਈ ਸਿਰਫ ਇਕ ਤਰ੍ਹਾਂ ਦੇ ਚਾਰਜਰ ਦੀ ਵਰਤੋਂ ਕੀਤੀ ਜਾਵੇਗੀ। ਰਿਪੋਰਟਾਂ ਦੇ ਅਨੁਸਾਰ, ਸਾਲ 2025 ਵਿੱਚ, ਭਾਰਤ ਵਿੱਚ ਵਿਕਣ ਵਾਲੇ ਸਾਰੇ ਮੋਬਾਈਲ ਅਤੇ ਟੈਬਲੇਟ ਇੱਕ ਸਾਂਝੇ ਚਾਰਜਰ ਦੀ ਵਰਤੋਂ ਕਰਨਗੇ ਜੋ USB ਟਾਈਪ-ਸੀ ਹੋਵੇਗਾ।
ਦੱਸਿਆ ਜਾ ਰਿਹਾ ਹੈ ਕਿ ਇਹ ਕਾਨੂੰਨ ਜੂਨ 2025 ਤੋਂ ਲਾਗੂ ਹੋਵੇਗਾ। ਰਿਪੋਰਟਾਂ ਮੁਤਾਬਕ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਇਸ ਮੁੱਦੇ ‘ਤੇ ਗੈਜੇਟ ਕੰਪਨੀਆਂ ਨਾਲ ਆਖਰੀ ਦੌਰ ਦੀ ਗੱਲਬਾਤ ਕਰੇਗਾ। ਦੱਸਿਆ ਜਾ ਰਿਹਾ ਹੈ ਕਿ 2026 ਤੋਂ ਇਹ ਨਿਯਮ ਲੈਪਟਾਪ ‘ਤੇ ਵੀ ਲਾਗੂ ਹੋਵੇਗਾ। ਇਸ ਕਾਨੂੰਨ ਨੂੰ ਲਾਗੂ ਕਰਨ ਦਾ ਮੁੱਖ ਕਾਰਨ ਇਲੈਕਟ੍ਰਾਨਿਕ ਵੇਸਟ ਨੂੰ ਘੱਟ ਕਰਨਾ ਹੈ।